ਨਵੀਂ ਦਿੱਲੀ- ਵਿਆਹ ਦੇ ਦਿਨ ਤੋਂ ਹੀ ਅੰਤਰਜਾਤੀ ਵਿਆਹ 'ਚ ਖਟਾਸ ਆ ਗਈ ਪਰ ਦਿੱਲੀ ਦੀ ਇਕ ਅਦਾਲਤ ਨੇ ਖੁਦ ਨੂੰ ਅਜੀਬ ਸਥਿਤੀ 'ਚ ਦੇਖਦੇ ਹੋਏ ਤਲਾਕ ਦੇਣ ਜਾਂ ਦੋਹਾਂ ਪੱਖਾਂ ਦਰਮਿਆਨ ਕੋਈ ਸਮਝੌਤਾ ਕਰਾਉਣ 'ਚ ਮਦਦ ਕਰਨ 'ਚ ਆਪਣੀ ਅਸਮਰੱਥਾ ਜ਼ਾਹਰ ਕੀਤੀ। ਅਦਾਲਤ ਨੇ ਆਪਣੇ ਆਪ ਨੂੰ ਅਜੀਬੋ-ਗਰੀਬ ਸਥਿਤੀ 'ਚ ਪਾਇਆ ਕਿਉਂਕਿ ਔਰਤ ਨੇ ਤਲਾਕ ਲਈ ਆਪਣੀ ਪਟੀਸ਼ਨ ਵਿਚ ਕਿਹਾ ਕਿ ਉਸ ਵਿਅਕਤੀ ਨਾਲ ਵਿਆਹ ਕਰਨਾ ਇਕ 'ਭੁੱਲ' ਸੀ। ਦੂਜੇ ਪਾਸੇ, ਵਿਅਕਤੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਪੁਲਸ ਕਰਮੀ ਸਹੁਰੇ ਨੇ ਵੱਖਰੀ ਜਾਤੀ ਕਾਰਨ ਵਿਆਹ ਤੋੜਨ ਲਈ ਦਸਤਾਵੇਜ਼ 'ਤੇ ਹਸਤਾਖਰ ਕਰਨ ਲਈ ਮਜਬੂਰ ਕੀਤਾ। ਜੱਜ ਗਿਰੀਸ਼ ਕਠਪਾਲੀਆ ਦੀ ਪ੍ਰਧਾਨਗੀ ਵਾਲੇ ਪਰਿਵਾਰ ਅਦਾਲਤ ਨੇ ਕਿਹਾ ਕਿ ਜਾਤੀ ਅੰਤਰ ਦੇ ਆਧਾਰ 'ਤੇ ਵਿਆਹ ਦਾ ਕਿਸੇ ਤਰ੍ਹਾਂ ਦਾ ਵਿਰੋਧ 'ਕਾਨੂੰਨ ਦੀ ਉਲੰਘਣਾ' ਹੈ। ਅਦਾਲਤ ਨੇ ਜੋੜੇ ਨੂੰ ਨਾਲ ਰਹਿਣ ਲਈ ਮਨਾਉਣ ਦੀ ਨਾਕਾਮ ਕੋਸ਼ਿਸ਼ ਵੀ ਕੀਤੀ।
ਪਤਨੀ ਨੇ ਦਾਅਵਾ ਕੀਤਾ ਸੀ ਕਿ ਵਿਆਹ ਦੇ ਰਜਿਸਟਰੇਸ਼ਨ ਦੇ ਤੁਰੰਤ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਗਲਤ ਥਾਂ ਵਿਆਹ ਕਰ ਲਿਆ ਹੈ ਅਤੇ ਉਸ ਤੋਂ ਬਾਅਦ ਉਹ ਸਹੁਰੇ ਘਰ ਵਿਚ ਇਕ ਦਿਨ ਵੀ ਨਾ ਰਹੀ। ਜੱਜ ਨੇ ਕਿਹਾ ਕਿ ਦੋਹਾਂ ਪੱਖਾਂ ਨੂੰ ਮੈਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਅੰਤਰਜਾਤੀ ਵਿਆਹ ਦਾ ਵਿਰੋਧ ਠੀਕ ਨਹੀਂ ਹੈ ਪਰ ਮੈਂ ਵਿਆਹ ਨੂੰ ਬਣਾ ਕੇ ਰੱਖਣ ਲਈ ਦੋਹਾਂ ਪੱਖਾਂ ਨੂੰ ਸਹਿਮਤ ਨਹੀਂ ਕਰ ਸਕਿਆ। ਸੁਪਰੀਮ ਕੋਰਟ ਵਿਚ ਤਾਇਨਾਤ ਦਿੱਲੀ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਅਤੇ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਧਮਕਾਉਣ ਦੇ ਦੋਸ਼ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਦੋਹਾਂ ਨੇ ਆਪਣੇ-ਆਪਣੇ ਪਰਿਵਾਰ ਵਾਲਿਆਂ ਦੀ ਇੱਛਾ ਵਿਰੁੱਧ ਜਨਵਰੀ 2014 'ਚ ਵਿਆਹ ਕੀਤਾ ਸੀ ਕਿਉਂਕਿ ਔਰਤ ਦੇ ਪਿਤਾ ਵੱਖਰੀ ਜਾਤੀ ਹੋਣ ਕਾਰਨ ਉਨ੍ਹਾਂ ਦੋਹਾਂ ਦੇ ਵਿਆਹ ਦੇ ਵਿਰੁੱਧ ਸਨ। ਪਟੀਸ਼ਨ ਨੂੰ ਵਾਪਸ ਲੈਂਦੇ ਹੋਏ ਇਹ ਮੰਨ ਕੇ ਉਸ ਨੂੰ ਖਾਰਜ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਦਿੱਲੀ ਪੁਲਸ ਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਵਿਅਕਤੀ ਜਾਂ ਉਸ ਦੀ ਮਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
25 ਸਾਲਾ ਲੜਕੀ ਨੇ ਹੋਸਟਲ 'ਚ ਲਾਇਆ ਫਾਹਾ
NEXT STORY