ਬੈਂਗਲੂਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹਾਂ ਦਿਨੀਂ ਬੈਂਗਲੂਰ 'ਚ ਆਪਣੀ ਖਾਂਸੀ ਦਾ ਇਲਾਜ ਕਰਵਾ ਰਹੇ ਹਨ। ਬੈਂਗਲੂਰ ਵਿਚ ਨੈਚੁਰੋਪੈਥੀ ਟ੍ਰੀਟਮੈਂਟ ਕਰਾਉਣ ਵਾਲੇ ਕੇਜਰੀਵਾਲ ਨੂੰ ਡਾਕਟਰਾਂ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਕੋਲਡ ਡਰਿੰਕ ਤੋਂ ਦੂਰ ਰਹਿਣ, ਕਿਉਂਕਿ ਇਸ ਨਾਲ ਉਨ੍ਹਾਂ ਦੀ ਖਾਂਸੀ ਵਧਦੀ ਹੈ।
ਡਾਕਟਰਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਸਿਹਤਮੰਦ ਰਹਿਣਾ ਚਾਹੁੰਦੇ ਹਨ ਅਤੇ ਇਸ ਖਾਂਸੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਤਾਂ ਉਹ ਗਰਮੀਆਂ ਵਿਚ ਵੀ ਅਦਰਕ, ਤੁਲਸੀ ਦੀ ਚਾਹ ਪੀਣ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਬਲੱਡ ਸ਼ੂਗਰ ਦਾ ਲੇਵਲ ਵੀ ਕੰਟਰੋਲ ਵਿਚ ਰਹੇਗਾ ਅਤੇ ਉਨ੍ਹਾਂ ਨੂੰ ਖਾਂਸੀ ਵੀ ਨਹੀਂ ਹੋਵੇਗੀ।
ਕੇਜਰੀਵਾਲ ਨੂੰ ਬੈਂਗਲੂਰ ਵਿਚ ਇਲਾਜ ਦੇ 10 ਦਿਨਾਂ ਤੋਂ ਸ਼ੁਰੂਆਤੀ ਸੱਤ ਦਿਨ ਤਕ ਸਿਰਫ ਫਲ, ਸਲਾਦ, ਜੂਸ ਅਤੇ ਸੂਪ ਦਾ ਸੇਵਨ ਕਰ ਰਹੇ ਹਨ। ਲੰਚ ਦੇ ਪਹਿਲੇ ਦਿਨ ਉਨ੍ਹਾਂ ਨੂੰ ਕਰੇਲੇ ਦਾ ਜੂਸ ਲੈਣ ਨੂੰ ਕਿਹਾ ਗਿਆ। ਖਾਂਸੀ ਨੂੰ ਦੇਖਦੇ ਹੋਏ ਹੁਣ ਕੇਜਰੀਵਾਲ ਆਪਣੇ ਪਸੰਦੀਦਾ ਛੋਲੇ ਕੁਲਚੇ ਨਹੀਂ ਖਾ ਸਕਦੇ। ਉਨ੍ਹਾਂ ਨੂੰ ਸਿਰਫ ਉਹ ਹੀ ਖਾਣਾ ਹੋਵੇਗਾ ਜੋ ਡਾਕਟਰਾਂ ਨੇ ਕਿਹਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੇ ਦਿੱਤਾ ਭਾਰਤ ਦੇਸ਼ ਦੀ ਧੀ ਦੇ ਸਵਾਲ ਦਾ ਜਵਾਬ! (ਦੇਖੋ ਤਸਵੀਰਾਂ)
NEXT STORY