ਨਵੀਂ ਦਿੱਲੀ- ਘਰ ਦੇ ਅੰਦਰ ਦਾਖਲ ਹੁੰਦੇ ਹੀ ਅਸੀਂ ਆਪਣੇ ਸਮਾਰਟਫੋਨ ਨੂੰ ਚਾਰਜ ਕਰਨ ਲਈ ਕੇਬਲ ਅਤੇ ਪਲਗ ਲੱਭਦੇ ਹਾਂ ਪਰ ਸਵੀਡਿਸ਼ ਕੰਪਨੀ ਬਾਜ਼ਾਰ 'ਚ ਇਸ ਤਰ੍ਹਾਂ ਦਾ ਫਰਨੀਚਰ ਲੈ ਕੇ ਆਉਣ ਵਾਲੀ ਹੈ ਜਿਸ ਨਾਲ ਫੋਨ ਨੂੰ ਚਾਰਜਿੰਗ ਕਰਨ ਦਾ ਵੀ ਵਿਕਲਪ ਹੋਵੇਗਾ।
IKEA ਆਪਣੇ ਫਰਨੀਚਰ ਉਤਪਾਦਾਂ 'ਚ ਕਿਊ.ਆਈ. ਵਾਇਰਲੈਸ ਟੈਕਨਾਲੋਜੀ ਦੀ ਵਰਤੋਂ ਕਰੇਗੀ ਜੋ ਫੋਨ ਨੂੰ ਬਿਨਾਂ ਕੇਬਲ ਦੇ ਚਾਰਜ ਕਰਨ 'ਚ ਮਦਦ ਕਰੇਗਾ। IKEA ਦੇ ਉਤਪਾਦਾਂ 'ਚ ਨਾਈਟਸਟੈਂਡ, ਟੇਬਲ, ਡੈਸਕ ਅਤੇ ਲੈਂਪ ਹੋਣਗੇ। ਅਪ੍ਰੈਲ ਦੀ ਸ਼ੁਰੂਆਤ ਤੋਂ ਫਰਨੀਚਰ ਕੰਪਨੀ IKEA ਨਾਰਥ ਅਮਰੀਕਾ ਅਤੇ ਯੂਰਪ 'ਚ ਵਿਕਰੀ ਲਈ ਨਵੇਂ ਪ੍ਰੋਡਕਟ ਲੈ ਕੇ ਆਏਗੀ।
ਕੰਪਨੀ ਅਨੁਸਾਰ ਰਿਸਰਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਕੇਬਲ ਨਾਲ ਫੋਨ ਨੂੰ ਚਾਰਜ ਕਰਨਾ ਪਸੰਦ ਨਹੀਂ ਕਰਦੇ ਅਤੇ ਇਸ ਲਈ ਹੁਣ IKEA ਦੀ ਨਵੀਂ ਟੈਕਨਾਲੋਜੀ ਹੋਣ ਫਰਨੀਚਰ ਜ਼ਰੀਏ ਵਾਇਰਲੈਸ ਚਾਰਜਿੰਗ ਦੀ ਸਹੂਲਤ ਦੇਵੇਗੀ। ਕਿਊ.ਆਈ. ਟੈਕਨਾਲੋਜੀ 80 ਤਰ੍ਹਾਂ ਦੇ ਸਮਾਰਟਫੋਨਸ ਨਾਲ ਕੰਮ ਕਰੇਗੀ, ਜਿਸ 'ਚ ਸੈਮਸੰਗ, ਨੋਕੀਆ ਲੂਮਿਆ, ਗੂਗਲ ਨੈਕਸਸ, ਸ਼ਾਰਪ ਵਰਗੇ ਸਮਾਰਟਫੋਨਸ ਸ਼ਾਮਲ ਹੋਣਗੇ ਪਰ ਇਸ 'ਚ ਆਈਫੋਨ ਸ਼ਾਮਲ ਨਹੀਂ ਹੋਵੇਗਾ। ਗਲੋਬਲ ਮਾਰਕੀਟ 'ਚ ਇਹ ਪ੍ਰੋਡਕਟ ਕਦੋਂ ਪੇਸ਼ ਕੀਤੇ ਜਾਣਗੇ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸੇਬੀ ਨੇ ਸੂਚੀਬੱਧ ਕੰਪਨੀਆਂ ਤੋਂ ਮਾਰਚ ਦੇ ਅੰਤ ਤੱਕ ਮਹਿਲਾ ਨਿਰਦੇਸ਼ਕ ਦੀ ਨਿਯੁਕਤੀ ਨੂੰ ਕਿਹਾ
NEXT STORY