ਨਵੀਂ ਦਿੱਲੀ- ਵਿੱਤ ਮੰਤਰਾਲਾ ਨੇ ਚੀਨ ਤੋਂ ਦਰਾਮਦ ਸ਼ੀਟ ਗਲਾਸ 'ਤੇ ਐਂਟੀ ਡੰਪਿੰਗ ਫੀਸ ਲਗਾਈ ਹੈ। ਵਣਜ ਵਿਭਾਗ ਨਾਲ ਸਬੰਧਤ ਅਥਾਰਿਟੀ ਦੇ ਸੁਝਾਅ 'ਤੇ ਅਮਲ ਕਰਦੇ ਹੋਏ ਇਹ ਐਂਟੀ ਡੰਪਿੰਗ ਫੀਸ ਲਗਾਈ ਗਈ ਹੈ।
ਇਹ ਐਂਟੀ ਡੰਪਿੰਗ ਫੀਸ ਪੰਜ ਸਾਲ ਤੱਕ ਵੈਧ ਹੋਵੇਗੀ ਅਤੇ ਇਸ ਦੇ ਤਹਿਤ ਚੀਨ ਤੋਂ ਦਰਾਮਦ ਸ਼ੀਟ ਗਲਾਸ 'ਤੇ 3975 ਰੁਪਏ ਪ੍ਰਤੀ ਟਨ ਦੀ ਫੀਸ ਲੱਗੇਗੀ। ਜ਼ਿਕਰਯੋਗ ਹੈ ਕਿ ਭਾਰਤ ਗਲਾਸ ਟਿਊਬ ਲਿਮਟਿਡ ਨੇ ਇਸ ਸੰਦਰਭ 'ਚ ਇਕ ਅਪੀਲ ਦਾਇਰ ਕੀਤੀ ਸੀ।
ਆਨਲਾਈਨ ਪੀ.ਐਫ. ਕਢਵਾਉਣ ਦੀ ਸਹੂਲਤ ਲਈ ਅਜੇ ਕਰਨਾ ਪਵੇਗਾ ਇੰਤਜ਼ਾਰ
NEXT STORY