ਨਵੀਂ ਦਿੱਲੀ- ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਦੇ 5 ਕਰੋੜ ਤੋਂ ਵਧੇਰੇ ਹਿੱਸੇਦਾਰਾਂ ਨੂੰ 'ਭਵਿੱਖ ਨਿਧੀ (ਪੀ.ਐਫ.) ਆਨਲਾਈਨ ਕਢਵਾਉਣ ਦੀ ਸਹੂਲਤ ਲਈ ਹਾਲੇ ਕੁਝ ਮਹੀਨੇ ਦਾ ਇੰਤਜ਼ਾਰ ਕਰਨਾ ਪਵੇਗਾ। ਈ.ਪੀ.ਐਫ.ਓ. ਇਸ ਪ੍ਰਣਾਲੀ ਨੂੰ 'ਫੁੱਲ ਪਰੂਫ' ਬਣਾਉਣਾ ਚਾਹੁੰਦਾ ਹੈ। ਇਹ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਪੀ.ਐਫ. ਧਾਰਕ ਨਿਕਾਸੀ ਲਈ ਆਨਲਾਈਨ ਅਰਜ਼ੀਆਂ ਦੇ ਸਕਣਗੇ ਅਤੇ ਇਹ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ ਹੋ ਜਾਵੇਗੀ।
ਅਜੇ ਅਜਿਹੇ ਪੀ.ਐਫ. ਧਾਰਕਾਂ ਨੂੰ ਆਪਣਾ ਪੀ.ਐਫ. ਦਾ ਪੈਸਾ ਕੱਢਣ ਲਈ 'ਮੈਨੂਅਲ' ਤਰੀਕੇ ਨਾਲ ਇਸ ਲਈ ਅਰਜ਼ੀ ਦੇਣੀ ਪੈਂਦੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਪ੍ਰਣਾਲੀ 'ਤੇ ਕੰਮ ਕਰ ਰਹੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਇਸ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਪੀ.ਐਫ. ਖਾਤੇ ਦੇ ਆਨਲਾਈਨ ਨਿਪਟਾਰੇ ਲਈ ਖਾਤੇ ਦੀ ਸਚਾਈ ਆਧਾਰ ਡਾਟਾਬੇਸ ਰਾਹੀਂ ਕੀਤੀ ਜਾਵੇਗੀ। ਅਜਿਹੇ ਵਿਚ ਪੀ.ਐਫ. ਖਾਤੇ ਨੂੰ ਆਧਾਰ ਨੰਬਰ ਨਾਲ ਜੋੜਨਾ ਲਾਜ਼ਮੀ ਹੈ। ਹੁਣ ਤੱਕ ਸਾਰੇ ਪੀ.ਐਫ. ਖਾਤਿਆਂ ਨੂੰ ਆਧਾਰ ਨੰਬਰ ਨਾਲ ਨਹੀਂ ਜੋੜਿਆ ਗਿਆ ਹੈ।
ਮੁਹੱਈਆ ਸੂਚਨਾ ਅਨੁਸਾਰ ਈ.ਪੀ.ਐਫ.ਓ. ਨਾ ਸਿਰਫ ਭਾਰਤੀ ਵਿਸ਼ੇਸ਼ ਪਛਾਣ ਸੰਸਥਾ (ਯੂ.ਆਈ.ਡੀ.ਏ.ਆਈ.) ਦਾ ਰਜਿਸਟਰਡ ਕਰਤਾ ਹੈ ਸਗੋਂ ਇਹ ਅਥਾਰਟੀ ਲਈ ਆਨਲਾਈਨ ਸਰਟੀਫਿਕੇਸ਼ਨ ਵਰਤੋਂ ਕਰਤਾ ਏਜੰਸੀ ਵੀ ਹੈ। ਇਸ ਦਾ ਅਰਥ ਹੈ ਕਿ ਈ.ਪੀ.ਐਫ.ਓ. ਆਧਾਰ ਡਾਟਾਬੇਸ ਦੇ ਆਧਾਰ 'ਤੇ ਅਰਜ਼ੀ ਕਰਤਾ ਸਬੰਧੀ ਪੁਸ਼ਟੀ ਕਰ ਸਕਦਾ ਹੈ ਪਰ ਇਸ ਲਈ ਲਾਜ਼ਮੀ ਹੈ ਕਿ ਪੀ.ਐਫ. ਖਾਤੇ ਨੂੰ ਆਧਾਰ ਨੰਬਰ ਨਾਲ ਜੋੜਿਆ ਗਿਆ ਹੋਵੇ। ਈ.ਪੀ.ਐਫ.ਓ. ਨੇ ਪਿਛਲੇ ਸਾਲ ਜੁਲਾਈ ਵਿਚ 4 ਕਰੋੜ ਪੋਰਟੇਬਲ ਯੂਨੀਵਰਸਲ ਖਾਤਾ ਨੰਬਰ (ਯੂ.ਏ.ਐਨ) ਜਾਰੀ ਕੀਤੇ ਸਨ।
ਹੁਣ ਇਸ ਤਰ੍ਹਾਂ ਘਰ ਦਾ ਫਰਨੀਚਰ (furniture) ਚਾਰਜ ਕਰੇਗਾ ਤੁਹਾਡਾ ਸਮਾਰਟਫੋਨ
NEXT STORY