ਨਵੀਂ ਦਿੱਲੀ- ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਦੇ ਕਾਰਜਕਾਲ 'ਚ ਰੇਲਵੇ 'ਚ ਭਰਤੀ ਘਪਲਾ ਹੋਣ ਦਾ ਦੋਸ਼ ਲਗਾਉਂਦੇ ਹੋਏ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਉਸ ਦੀ ਸੀ. ਬੀ. ਆਈ. ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ਼੍ਰੀ ਸਾਵੰਤ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲ ਮੰਤਰੀ ਦੇ ਕੋਟੇ 'ਚੋਂ ਸਹਾਇਕ ਸਟੇਸ਼ਨ ਮਾਸਟਰਾਂ ਅਤੇ ਟਿਕਟ ਐਗਜ਼ਾਮੀਨਰਾਂ ਦੀ ਭਰਤੀ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਨੌਜਵਾਨਾਂ ਨੂੰ ਲਾਲਚ ਦੇ ਕੇ 7-7 ਲੱਖ ਰੁਪਏ ਬਟੋਰ ਲਏ ਗਏ ਅਤੇ ਉਨ੍ਹਾਂ ਨੂੰ 15 ਦਿਨਾਂ ਅੰਦਰ ਮੈਡੀਕਲ ਜਾਂਚ ਸਮੇਤ ਭਰਤੀ ਦੀ ਪ੍ਰੀਕਿਰਿਆ ਪੂਰੀ ਕਰਕੇ ਕੋਲਕਾਤਾ 'ਚ ਟ੍ਰੇਨਿੰਗ ਕਰਵਾਈ ਅਤੇ ਫਿਰ 3 ਮਹੀਨੇ ਦਾਨਾਪੁਰ ਅਤੇ ਕਈ ਹੋਰ ਥਾਵਾਂ 'ਤੇ ਆਰਜੀ ਤੌਰ 'ਤੇ ਡਿਊਟੀ ਵੀ ਕਰਵਾਈ ਗਈ ਪਰ ਬਾਅਦ ਵਿਚ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਠੱਗ ਲਿਆ ਗਿਆ ਹੈ।
ਸ਼੍ਰੀ ਸਾਵੰਤ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਹਫਤੇ ਇਸ ਮਾਮਲੇ ਨੂੰ ਸੰਸਦ ਵਿਚ ਵੀ ਉਠਾਇਆ ਹੈ ਅਤੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਵੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪੀੜਤ ਕੁਝ ਨੌਜਵਾਨਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਇਸ ਸਬੰਧ 'ਚ ਪੂਰੇ ਦਸਤਾਵੇਜ਼ ਸੌਂਪਣ ਦੇ ਨਾਲ ਮਾਮਲਾ ਦੱਸਿਆ, ਜਿਸ ਕਾਰਨ ਮਹਾਰਾਸ਼ਟਰ ਦੇ 43 ਨੌਜਵਾਨ ਸ਼ਿਕਾਰ ਹੋਏ।
ਲੋਕਾਂ ਦੀ ਮਾਨਸਿਕਤਾ ਕਾਰਨ ਔਰਤਾਂ ਵਿਰੁੱਧ ਜਾਰੀ ਹੈ ਹਿੰਸਾ
NEXT STORY