ਲਖਨਊ- ਸਮੁੱਚੇ ਵਿਕਾਸ ਦੇ ਵਾਅਦੇ ਨਾਲ ਉੱਤਰ ਪ੍ਰਦੇਸ਼ ਦੀ ਸੱਤਾ ਵਿਚ ਆਈ ਸਮਾਜਵਾਦੀ ਪਾਰਟੀ ਦੀ ਅਖਿਲੇਸ਼ ਯਾਦਵ ਸਰਕਾਰ ਜਿਥੇ ਆਪਣੇ ਸ਼ਾਸਨ ਦੇ ਲੰਬੇ 3 ਸਾਲਾਂ ਨੂੰ ਵਿਕਾਸ ਦੇ ਲਿਹਾਜ਼ ਨਾਲ ਮਾਣਮੱਤੇ ਅਤੇ ਇਤਿਹਾਸਿਕ ਮੰਨਦੀ ਹੈ ਉਥੇ ਵਿਰੋਧੀ ਧਿਰ ਦੀ ਨਜ਼ਰ 'ਚ ਇਨ੍ਹਾਂ 3 ਸਾਲਾਂ 'ਚ ਸੂਬਾ ਵਿਕਾਸ ਨਹੀਂ ਸਗੋਂ ਵਿਨਾਸ ਦੇ ਰਸਤੇ 'ਤੇ ਵਧਿਆ ਹੈ। ਹਾਲਾਂਕਿ ਉਦਯੋਗ ਜਗਤ ਨੇ ਵਿਕਾਸ ਦਰ ਨੂੰ ਲੈ ਕੇ ਸਰਕਾਰ ਦੀ ਪਿੱਠ ਥਾਪੜੀ ਹੈ।
3 ਸਾਲ ਪਹਿਲਾਂ ਅੱਜ ਦੇ ਹੀ ਦਿਨ ਉੱਤਰ ਪ੍ਰਦੇਸ਼ ਦੀ ਕਮਾਨ ਸੰਭਾਲਣ ਵਾਲੀ ਸਪਾ ਦੇ ਸੂਬਾਈ ਬੁਲਾਰੇ ਰਾਜਿੰਦਰ ਚੌਧਰੀ ਨੇ ਕਿਹਾ ਕਿ ਪਿਛਲੇ 3 ਸਾਲਾਂ 'ਚ ਸਰਕਾਰ ਨੇ ਆਪਣੇ ਚੋਣ ਐਲਾਨ ਪੱਤਰ 'ਚ ਕੀਤੇ ਗਏ ਵਧੇਰੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਇਆ ਹੈ। ਸਮਾਜ ਦੇ ਹਰ ਵਰਗ ਦੇ ਲਈ ਮੁਢਲੇ ਕੰਮਾਂ ਦੀ ਸ਼ੁਰੂ ਹੋਈ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਕੰਮਾਂ ਲਈ ਚੰਗੇ ਨਤੀਜਿਆਂ ਕਾਰਨ ਇਸ ਸਰਕਾਰ ਨੂੰ ਹਮੇਸ਼ਾ ਯਾਦ ਕਰਨਗੀਆਂ।
ਸੰਸਦ ਦਾ ਦਾਅਵਾ : ਰੇਲਵੇ 'ਚ ਹੋਇਆ ਭਰਤੀ ਘਪਲਾ
NEXT STORY