ਪਟਨਾ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਵਾਅਦਾਖਿਲਾਫੀ ਅਤੇ ਸੰਸਦ 'ਚ ਲਿਆਂਦੇ ਗਏ ਭੌਂ ਪ੍ਰਾਪਤੀ ਬਿੱਲ ਦੇ ਵਿਰੋਧ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਿਚ ਅੱਜ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਰਾਜਭਵਨ ਮਾਰਚ ਸ਼ੁਰੂ ਕੀਤਾ ਹੈ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਬਿਹਾਰ ਵਿਧਾਨ ਸਭਾ 'ਚ ਰਾਜਦ ਵਿਧਾਇਕ ਦਲ ਦੇ ਆਗੂ ਅਬਦੁੱਲਬਾਰੀ ਸਿੱਦੀਕੀ ਨੇ ਕਿਹਾ ਕਿ ਭਾਜਪਾ ਨੇ ਲੋਕਸਭਾ ਚੋਣਾਂ ਵੇਲੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ ਪਰ ਸੱਤਾ 'ਚ ਆਉਣ ਮਗਰੋਂ ਇਨ੍ਹਾਂ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਅਤੇ ਕਿਸਾਨਾਂ ਕੋਲੋਂ ਜ਼ਮੀਨ ਖੋਹੀ ਜਾ ਰਹੀ ਹੈ।
ਅਖਿਲੇਸ਼ ਸਰਕਾਰ ਦੇ 3 ਸਾਲ : ਸਰਕਾਰ ਕਹੇ ਵਿਕਾਸ, ਵਿਰੋਧੀ ਧਿਰ ਨੂੰ ਲੱਗੇ ਵਿਨਾਸ਼
NEXT STORY