ਸਤਨਾ(ਯੂ. ਐੱਨ. ਆਈ.)¸ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ਵਿਚ ਦੋ ਬੱਚਿਆਂ ਦੇ ਆਪਸੀ ਖੇਡ ਦੌਰਾਨ ਇਕ ਬੱਚੇ ਦੇ ਗਲ ਵਿਚ ਰੱਸੀ ਨਾਲ ਫਾਂਸੀ ਲੱਗਣ ਕਰ ਕੇ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਭਾਪੁਰ ਥਾਣਾ ਇਲਾਕੇ ਦੇ ਮਨਪੁਰਾ ਪਿੰਡ ਵਿਚ ਸ਼ਨੀਵਾਰ ਨੂੰ ਅਖਿਲੇਸ਼ (11) ਅਤੇ ਉਸ ਦਾ ਵੱਡਾ ਭਰਾ ਰਵਿੰਦਰ (12) ਘਰ ਵਿਚ ਰੱਸੀ ਨਾਲ ਖੇਡ ਰਹੇ ਸੀ। ਇਸੇ ਦੌਰਾਨ ਅਖਿਲੇਸ਼ ਨੇ ਰੱਸੀ ਆਪਣੇ ਗਲ ਵਿਚ ਲਪੇਟ ਲਈ। ਉਸ ਦੇ ਭਰਾ ਨੇ ਜਿਸ ਤਰ੍ਹਾਂ ਹੀ ਰੱਸੀ ਖਿੱਚੀ ਤਾਂ ਅਖਿਲੇਸ਼ ਬੇਹੋਸ਼ ਹੋ ਕੇ ਡਿਗ ਪਿਆ। ਉਸ ਨੂੰ ਤੁਰੰਤ ਸਤਨਾ ਦੇ ਜ਼ਿਲਾ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੋਦੀ ਹੁਣ ਫਰਾਂਸ ਤੇ ਜਰਮਨੀ ਜਾਣਗੇ
NEXT STORY