ਨਵੀਂ ਦਿੱਲੀ,(ਭਾਸ਼ਾ)¸ ਕੇਂਦਰੀ ਗ੍ਰਹਿ ਮੰਤਰਾਲਾ ਨੇ ਮੁੰਬਈ ਪੁਲਸ ਕੋਲੋਂ ਪਦਮਸ਼੍ਰੀ ਨਾਲ ਸਨਮਾਨਿਤ ਅਭਿਨੇਤਾ ਸੈਫ ਅਲੀ ਖਾਨ ਦੇ ਇਕ ਰੇਸਤਰਾਂ ਵਿਚ ਕਥਿਤ ਹੱਥੋਪਾਈ ਦੇ ਮਾਮਲੇ ਨੂੰ ਲੈ ਕੇ ਜਲਦੀ ਰਿਪੋਰਟ ਭੇਜਣ ਲਈ ਕਿਹਾ ਹੈ। ਇਹ ਰਿਪੋਰਟ ਪਿਛਲੇ 7 ਮਹੀਨਿਆਂ ਤੋਂ ਲੰਬਿਤ ਹੈ। ਰਿਪੋਰਟ ਇਕ ਆਰ. ਟੀ. ਆਈ. ਵਰਕਰ ਦੀ ਸ਼ਿਕਾਇਤ ਤੋਂ ਬਾਅਦ ਮੰਗੀ ਗਈ ਹੈ ਜਿਸ ਨੇ ਮੁੰਬਈ ਦੀ ਇਕ ਅਦਾਲਤ ਰਾਹੀਂ ਸੈਫ ਦੇ ਖਿਲਾਫ ਦੋਸ਼ ਤੈਅ ਕਰਨ ਦੀ ਖਬਰ ਤੋਂ ਬਾਅਦ ਉਸ ਕੋਲੋਂ ਪਦਮਸ਼੍ਰੀ ਪੁਰਸਕਾਰ ਵਾਪਸ ਲੈਣ ਦੀ ਮੰਗ ਕੀਤੀ ਸੀ। ਅਗਰਵਾਲ ਨੇ ਗ੍ਰਹਿ ਮੰਤਰਾਲਾ ਨੂੰ ਸ਼ਿਕਾਇਤ ਕਰਕੇ ਕਿਹਾ ਸੀ ਕਿ ਸੈਫ ਦੇ ਖਿਲਾਫ ਮੁੰਬਈ ਦੇ ਇਕ ਰੇਸਤਰਾਂ ਵਿਚ ਹੱਥੋਪਾਈ ਦੇ ਮਾਮਲੇ ਵਿਚ ਉਥੋਂ ਦੀ ਇਕ ਅਦਾਲਤ ਨੇ ਦੋਸ਼ ਤੈਅ ਕੀਤੇ ਹਨ। ਅਗਰਵਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਕੇਂਦਰੀ ਗ੍ਰਹਿ ਮੰਤਰਾਲਾ ਦੀ ਮੁੰਬਈ ਪੁਲਸ ਨੂੰ ਪੱਤਰ ਭੇਜ ਕੇ ਇਸ ਨਾਲ ਜੁੜੀ ਰਿਪੋਰਟ ਮੰਗੀ ਹੈ।
ਮੋਦੀ ਨੂੰ ਨਹੀਂ, ਜਨਤਾ ਨੇ ਬਦਲਾਅ ਨੂੰ ਪਾਈਆਂ ਵੋਟਾਂ : ਜੋਸ਼ੀ
NEXT STORY