ਨਾਗਪੁਰ(ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ. ) ਭਈਆਜੀ ਜੋਸ਼ੀ ਨੇ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਹਿੰਦੂਤਵ ਦੇ ਬਿਆਨਾਂ ਤੋਂ ਸਰਕਾਰ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਇਸ ਨਾਲ ਸਰਕਾਰ 'ਤੇ ਸਵਾਲ ਖੜ੍ਹੇ ਨਹੀਂ ਹੁੰਦੇ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਨਤਾ ਨੇ ਮੋਦੀ ਨੂੰ ਨਹੀਂ ਸਗੋਂ ਬਦਲਾਅ ਨੂੰ ਵੋਟਾਂ ਪਾਈਆਂ ਹਨ। ਭੋਂ ਪ੍ਰਾਪਤੀ ਬਿੱਲ ਨਾਲ ਜੁੜੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਚਿੰਤਾ 'ਤੇ ਵੀ ਉਨ੍ਹਾਂ ਨੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀ ਨਾਰਾਜ਼ਗੀ 'ਤੇ ਇਤਰਾਜ਼ ਦਾ ਸਵਾਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਉਸ ਨੇ ਅਯੋਧਿਆ 'ਚ ਸ਼ਾਨਦਾਰ ਰਾਮ ਮੰਦਰ ਬਣਾਉਣ ਦੀ ਪ੍ਰਤੀਬੱਧਤਾ ਨੂੰ ਨਹੀਂ ਛੱਡਿਆ ਅਤੇ ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਤੇਜ਼ੀ ਨਾਲ ਪੂਰੀ ਕਰਨ 'ਤੇ ਜ਼ੋਰ ਦਿੱਤਾ ਹੈ।
ਆਰ. ਐੱਸ. ਐੱਸ. ਦੇ ਸਰ-ਕਾਰਜਵਾਹ ਸੁਰੇਸ਼ ਭਈਆਜੀ ਜੋਸ਼ੀ ਨੇ ਕਿਹਾ, 'ਅਸੀਂ ਰਾਮ ਮੰਦਰ ਦੇ ਮੁੱਦੇ ਨੂੰ ਨਹੀਂ ਛੱਡਿਆ । ਹਾਈ ਕੋਰਟ ਦਾ ਫੈਸਲਾ ਜੋ ਹਿੰਦੂਆਂ ਦੇ ਹੱਕ ਵਿਚ ਕਿਹਾ ਗਿਆ ਸੀ, ਇਹ ਹੁਣ ਸੁਪਰੀਮ ਕੋਰਟ ਸਾਹਮਣੇ ਪੈਂਡਿੰਗ ਹੈ। ਨਿਆਪਾਲਿਕਾ ਮਹੱਤਵਪੂਰਨ ਹੈ। ਸੁਪਰੀਮ ਕੋਰਟ 'ਚ ਸੁਣਵਾਈ ਦੀ ਪ੍ਰਕਿਰਿਆ ਕਾਫੀ ਹੌਲੀ ਚਲ ਰਹੀ ਹੈ ਅਤੇ ਇਸ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਅਸੀਂ ਨਹੀਂ ਮੰਨਦੇ ਕਿ ਅਜੇ ਕਿਸੇ ਅੰਦੋਲਨ ਦੀ ਲੋੜ ਹੈ। ਅਸੀਂ ਦੇਖਾਂਗੇ ਕਿ ਬਾਅਦ ਵਿਚ ਕੀ ਹੁੰਦਾ ਹੈ ਪਰ ਅਸੀਂ ਇਸ ਮੁੱਦੇ ਨੂੰ ਛੱਡਿਆ ਨਹੀਂ।' ਭਈਆਜੀ ਜੋਸ਼ੀ ਆਰ. ਐੱਸ. ਐੱਸ. ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਦੀ 3 ਦਿਨ ਦੀ ਬੈਠਕ ਦੀ ਸਮਾਪਤੀ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਪਾਕਿਸਤਾਨ ਵਰਗੇ ਦੇਸ਼ਾਂ 'ਚੋਂ ਭੱਜ ਕੇ ਇਥੇ ਪਨਾਹ ਲੈਣ ਵਾਲੇ ਲੋਕਾਂ ਲਈ ਭਾਰਤੀ ਨਾਗਰਿਕਤਾ ਦੀ ਵਕਾਲਤ ਕੀਤੀ। ਵਰਣਨਯੋਗ ਹੈ ਕਿ ਪਾਕਿਸਤਾਨ ਤੋਂ ਭੱਜ ਕੇ ਇਥੇ ਸੈਂਕੜੇ ਪਰਿਵਾਰ ਭਾਰਤੀ ਨਾਗਰਿਕਤਾ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਗਊ ਵੰਸ਼ ਦੀ ਸੁਰੱਖਿਆ ਲਈ ਪ੍ਰਤੀਬੱਧ ਹੈ ਅਤੇ ਸਿਰਫ ਕੁਝ ਭਾਜਪਾ ਸ਼ਾਸਿਤ ਸੂਬਿਆਂ ਵਲੋਂ ਇਸ ਦੀ ਕਤਲੇਆਮ 'ਤੇ ਰੋਕ ਲਗਾਉਣ ਦਾ ਕਾਨੂੰਨ ਉਚਿਤ ਨਹੀਂ ਹੈ। ਪੱਛਮੀ ਬੰਗਾਲ ਦੇ ਨਦੀਆ ਜ਼ਿਲੇ 'ਚ ਇਕ ਨਨ ਨਾਲ ਕਥਿਤ ਸਮੂਹਿਕ ਜਬਰ-ਜ਼ਨਾਹ ਮਾਮਲੇ ਦੀ ਨਿੰਦਾ ਕਰਦੇ ਹੋਏ ਜੋਸ਼ੀ ਨੇ ਕਿਹਾ ਇਹ ਸਾਡੀ ਪ੍ਰੰਪਰਾ ਦੇ ਵਿਰੁੱਧ ਹੈ। ਸਾਰੇ ਸਭਿਅਕ ਸਮਾਜ ਨੂੰ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਪਰ ਅਜਿਹੀਆਂ ਘਟਨਾਵਾਂ ਨੂੰ ਸਿਆਸੀ ਰੰਗ ਦੇ ਕੇ ਦੋ ਭਾਈਚਾਰਿਆਂ ਵਿਚਾਲੇ ਤਣਾਅ ਪੈਦਾ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਹਿੰਦੂਤਵ ਇਕ ਜੀਵਨ ਸ਼ੈਲੀ ਹੈ ਅਤੇ ਅਸੀਂ ਪੂਜਾ ਕਰਨ ਦੇ ਤੌਰ ਤਰੀਕਿਆਂ ਨਾਲ ਕੁਝ ਨਹੀਂ ਕਰਨਾ ਪਰ ਜਦੋਂ ਜੀਵਨਸ਼ੈਲੀ ਨਾਲ ਸਮਝੌਤਾ ਕੀਤਾ ਜਾਂਦਾ ਹੈ ਉਦੋਂ ਸਮਾਜ ਦੇ ਸਾਹਮਣੇ ਖਤਰਾ ਪੈਦਾ ਹੁੰਦਾ ਹੈ। ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਦੀ ਰਖਵਾਲੀ ਕੀਤੇ ਜਾਣ ਦੀ ਲੋੜ ਹੈ।
ਜੋਸ਼ੀ ਨੇ ਜੰਮੂ-ਕਸ਼ਮੀਰ 'ਚ ਭਾਜਪਾ ਅਤੇ ਪੀ. ਡੀ. ਪੀ. ਗਠਜੋੜ ਦੀ ਤਣਾਅਪੂਰਣ ਸਥਿਤੀ ਅਤੇ ਸੂਬੇ 'ਚ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਦਾ ਸਿਹਰਾ ਪਾਕਿਸਤਾਨ ਨੂੰ ਦੇਣ ਜਾਂ ਕੱਟੜ ਵੱਖਵਾਦੀ ਮਸਰਤ ਆਲਮ ਦੀ ਰਿਹਾਈ ਵਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ।
ਖੇਡ-ਖੇਡ 'ਚ ਲੱਗੀ ਫਾਂਸੀ, ਬੱਚੇ ਦੀ ਮੌਤ
NEXT STORY