ਹਿਸਾਰ- ਮੰਜ਼ਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ, ਪੱਖ ਨਾਲ ਕੁਝ ਨਹੀਂ ਹੁੰਦਾ ਹੌਂਸਲਿਆਂ ਨਾਲ ਉਡਾਣ ਹੁੰਦੀ ਹੈ। ਇਹ ਸ਼ੇਰ ਉਨ੍ਹਾਂ ਅਪਾਹਜਾਂ 'ਤੇ ਠੀਕ ਬੈਠਦਾ ਹੈ, ਜਿਨ੍ਹਾਂ ਨੂੰ ਜਨਮ ਤੋਂ ਹੀ ਅਪਾਹਜਤਾ ਦਾ ਸ਼ਰਾਪ ਮਿਲਿਆ ਸੀ ਪਰ ਇਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਇਸ ਸ਼ਰਾਪ ਨੂੰ ਦਰਕਿਨਾਰ ਕਰ ਕੇ ਉਸ ਨੂੰ ਆਪਣੀ ਤਾਕਤ ਬਣਾ ਲਿਆ। ਸਾਰਿਆਂ 'ਚ ਕੋਈ ਨਾ ਕੋਈ ਹੁਨਰ ਅਜਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ।
ਨੰਨ੍ਹਾ, ਉਮਰ 20 ਸਾਲ
ਨੰਨ੍ਹਾ ਦੀ ਕਹਾਣੀ ਇਨ੍ਹਾਂ ਦੋਹਾਂ ਤੋਂ ਬਿਲਕੁੱਲ ਵੱਖ ਹੈ। ਜਨਮ ਤੋਂ ਹੀ ਨੰਨ੍ਹਾ ਪੂਰੀ ਤਰ੍ਹਾਂ ਅਪਾਹਜ ਹੈ। ਦੋਵੇਂ ਹੱਥ ਅਤੇ ਇਕ ਪੈਰ ਤਾਂ ਬਿਲਕੁੱਲ ਨਹੀਂ ਹੈ ਜਦੋਂ ਕਿ ਦੂਜੇ ਪੈਰ ਦੀ ਲੰਬਾਈ ਵੀ ਬਹੁਤ ਘੱਟ ਅਤੇ ਉਸ 'ਚ ਵੀ ਸਿਰਫ ਅੰਗੂਠਾ ਅਤੇ 2 ਉਂਗਲੀਆਂ ਪਰ ਬਿਨ੍ਹਾਂ ਹੱਥ-ਪੈਰ ਦੇ ਵੀ ਨੰਨ੍ਹਾ ਕਿਸੇ 'ਤੇ ਨਿਰਭਰ ਨਹੀਂ ਰਹਿੰਦਾ। ਖਾਣ-ਪੀਣ ਤੋਂ ਲੈ ਕੇ ਸ਼ੇਵਿੰਗ ਵੀ ਉਹ ਖੁਦ ਵੀ ਕਰ ਲੈਂਦਾ ਹੈ। ਪਰਿਵਾਰ ਦੇ ਲੋਕ ਪਲੇਟ 'ਚ ਰੋਟੀ ਦੇ ਟੁੱਕੜੇ ਤੋੜ ਕੇ ਰੱਖ ਦਿੰਦੇ ਹਨ, ਜਿਸ ਤੋਂ ਬਾਅਦ ਨੰਨ੍ਹਾ ਇਕ ਪੈਰ ਦੀ ਮਦਦ ਨਾਲ ਟੁੱਕੜੇ ਨੂੰ ਚੁੱਕ ਕੇ ਖਾ ਲੈਂਦਾ ਹੈ। ਸ਼ੇਵਿੰਗ ਲਈ ਉਹ ਪੈਰ ਦੀ ਉਂਗਲੀ ਵਿਚਕਾਰ ਰੇਜਰ ਫੱਸਾ ਦਿੰਦਾ ਹੈ ਅਤੇ ਆਪਣੀ ਦਾੜ੍ਹੀ ਬਣਾ ਲੈਂਦਾ ਹੈ।
ਨਸੀਬਾ ਇਕ ਪੈਰ ਨਾਲ ਖਾਂਦੀ ਹੈ ਖਾਣਾ ਅਤੇ ਕਰਦੀ ਹੈ ਪੜ੍ਹਾਈ
ਨਸੀਬਾ ਦਾ ਜਨਮ ਤੋਂ ਹੀ ਇਕ ਪੈਰ ਹੈ। ਉਹ ਚੌਥੀ ਜਮਾਤ 'ਚ ਪੜ੍ਹਦੀ ਹੈ। ਕਈ ਵਾਰ ਡਾਂਸ ਮੁਕਾਬਲਿਆਂ 'ਚ ਇਨਾਮ ਜਿੱਤ ਚੁੱਕੀ ਹੈ। ਨਸੀਬਾ ਜਦੋਂ ਸਭ ਸਮਝਣ ਲੱਗੀ ਤਾਂ ਉਸ ਨੇ ਇਕ ਪੈਰ ਨੂੰ ਹੀ ਆਪਣਾ ਸਹਾਰਾ ਬਣਾ ਲਿਆ। ਇਸੇ ਪੈਰ ਨਾਲ ਉਹ ਖਾਣਾ ਖਾਂਦੀ ਹੈ ਅਤੇ ਇਸੇ ਪੈਰ ਨਾਲ ਹੁਣ ਕਲਮ ਫੜ ਕੇ ਪੜ੍ਹਾਈ ਕਰ ਰਹੀ ਹੈ। ਨਸੀਬਾ ਨੂੰ ਭਗਵਾਨ ਨੇ ਤੇਜ਼ ਦਿਮਾਗ ਦਿੱਤਾ ਹੈ। ਟੀਚਰ ਉਸ ਨੂੰ ਜੋ ਇਕ ਵਾਰ ਦੱਸ ਦਿੰਦੇ ਹਨ, ਉਹ ਉਸ ਨੂੰ ਯਾਦ ਹੋ ਜਾਂਦਾ ਹੈ। ਨਸੀਬਾ ਆਪਣਾ ਹੋਮਵਰਕ ਕਰਨ ਤੋਂ ਬਾਅਦ ਆਪਣੇ ਛੋਟੇ ਭਰਾਵਾਂ ਨੂੰ ਵੀ ਪੜ੍ਹਾਈ ਹੈ। ਸਾਹਸੀ ਨਸੀਬਾ ਦਾ ਸੁਪਨਾ ਟੀਚਰ ਬਣਨ ਦਾ ਹੈ।
12ਵੀਂ ਜਮਾਤ ਦਾ ਵਿਦਿਆਰਥੀ ਸੋਨੂੰ ਬਚਪਨ ਤੋਂ ਹੀ ਦੋਹਾਂ ਪੈਰਾਂ ਤੋਂ ਅਪਾਹਜ ਹੈ। ਉਮਰ ਦੇ ਹਿਸਾਬ ਨਾਲ ਲੰਬਾਈ ਵੀ ਬਹੁਤ ਘੱਟ ਪਰ ਪੜ੍ਹਨ-ਲਿਖਣ 'ਚ ਤੇਜ਼। ਪੜ੍ਹਾਈ ਦਾ ਸ਼ੌਕ ਵੀ ਅਜਿਹਾ ਕਿ ਨਾ ਤਾਂ ਅਪਾਹਜਤਾ ਦੇ ਦੰਸ਼ ਨੂੰ ਸਾਹਮਣੇ ਆਉਣ ਦੇ ਰਿਹਾ ਅਤੇ ਨਾ ਹੀ ਆਪਣੇ ਖਰਚ ਲਈ ਪਰਿਵਾਰ 'ਤੇ ਨਿਰਭਰ। ਉਹ ਖੁਦ ਦਾ ਖਰਚ ਚੁੱਕਣ ਲਈ ਪਿੰਡ 'ਚ ਪਰਚੂਨ ਦੀ ਦੁਕਾਨ ਵੀ ਚਲਾਉਂਦਾ ਹੈ।
ਦੋਹਾਂ ਪੈਰਾਂ ਤੋਂ ਅਪਾਹਜ ਕਰਨ ਸਿੰਘ ਫਿਲਹਾਲ ਜੇ. ਬੀ. ਟੀ. ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਉਹ ਗੋਲਾ ਸੁੱਟ ਅਤੇ ਵ੍ਹੀਲ ਚੇਅਰ ਰੇਸ ਦਾ ਚੰਗਾ ਖਿਡਾਰੀ ਹੈ। ਉਸ ਨੂੰ ਅਪਾਹਜਤਾ ਦੀ 56 ਫੀਸਦੀ ਕੈਟੇਗਰੀ 'ਚ ਰੱਖਿਆ ਗਿਆ, ਜਿਸ ਕਾਰਨ ਉਸ ਨੂੰ ਸਟੇਟ ਨਾ ਖੇਡਾ ਕੇ ਨੈਸ਼ਨਲ ਦੀ ਤਿਆਰੀ ਕਰਨ ਲਈ ਕਿਹਾ ਗਿਆ। ਮੌਜੂਦਾ ਸਮੇਂ 'ਚ ਉਹ ਨੈਸ਼ਨਲ ਗੇਮ ਦੀ ਤਿਆਰੀ 'ਚ ਜੁਟਿਆ ਹੋਇਆ ਹੈ।
ਇੰਨੀ ਬੇਰਹਿਮ ਹੋਈ ਮਾਂ ਕਿ ਨਵਜੰਮ੍ਹੀ ਬੱਚੀ ਨੂੰ ਦੇ ਦਿੱਤੀ ਖੌਫਨਾਕ ਮੌਤ (ਦੇਖੋ ਤਸਵੀਰਾਂ)
NEXT STORY