ਨਵੀਂ ਦਿੱਲੀ- ਨਿਰਭਿਯਾ ਕਾਂਡ 'ਤੇ ਬਣੀ ਬੀਬੀਸੀ ਦੀ ਪਾਬੰਦੀਸ਼ੁਦਾ ਡਾਕੂਮੈਂਟਰੀ 'ਇੰਡੀਆਜ਼ ਡਾਟਰ' ਨੂੰ ਦਿਖਾਉਣ ਦੇ ਦੋਸ਼ 'ਚ ਪੁਲਸ ਨੇ ਸਟਾਪ ਐਸਿਡ ਅਟੈਕ ਨਾਮੀ ਗੈਰ-ਸਰਕਾਰੀ ਸੰਗਠਨ ਦੇ ਪ੍ਰਮੁੱਖ ਕੇਤਨ ਦੀਕਸ਼ਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਨੀਰਜ ਕੁਮਾਰ ਨੇ ਦੱਸਿਆ ਕਿ ਕੇਤਨ ਨੇ ਕੋਰਟ ਦੇ ਆਦੇਸ਼ ਦੀ ਉਲੰਘਣਾ ਕਰਦੇ ਹੋਏ ਦੱਖਣੀ ਦਿੱਲੀ ਦੇ ਆਰਕੇ ਪੁਰਮ 'ਚ ਵੀਰਵਾਰ ਨੂੰ ਜਦੋਂ ਕਿ ਪਿਛਲੇ ਹਫਤੇ ਉੱਤਰ ਪ੍ਰਦੇਸ਼ ਦੇ ਆਗਰਾ ਦੇ ਇਕ ਪਿੰਡ 'ਚ ਡਾਕੂਮੈਂਟਰੀ ਨੂੰ ਦਿਖਾਇਆ ਸੀ ਜਿਸ 'ਤੇ ਭਾਰਤ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ।
ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਦੀ ਸ਼ਾਮ ਗ੍ਰਿਫਤਾਰ ਕਰ ਲਿਆ ਹੈ। ਬ੍ਰਿਟਿਸ਼ ਫਿਲਮਮੇਕਰ ਲੇਸਲੀ ਉਡਵਿਨ ਨੇ ਨਿਰਭਿਯਾ ਕਾਂਡ 'ਤੇ ਇਕ ਡਾਕੂਮੈਂਟਰੀ ਬਣਾਈ ਸੀ, ਜਿਸ 'ਤੇ ਵਿਵਾਦ ਹੋਣ ਕਾਰਨ ਭਾਰਤ ਸਰਕਾਰ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ।
ਹੱਥ-ਪੈਰ ਨਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੇ ਹੌਂਸਲੇ ਹਨ ਬੁਲੰਦ (ਦੇਖੋ ਤਸਵੀਰਾਂ)
NEXT STORY