ਹਿਸਾਰ- ਹਰਿਆਣਾ ਦੇ ਇਕ ਪਿੰਡ 'ਚ ਇਕ ਨਿਰਮਾਣ ਅਧੀਨ ਚਰਚ 'ਚ ਭੰਨ-ਤੋੜ ਕੀਤੇ ਜਾਣ ਅਤੇ ਕ੍ਰਾਸ ਨੂੰ ਹਟਾ ਕੇ ਹਨੂੰਮਾਨ ਦੀ ਮੂਰਤੀ ਸਥਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਕਾਰਨ ਇਲਾਕੇ 'ਚ ਤਣਾਅ ਫੈਲ ਗਿਆ ਹੈ। ਘਟਨਾ ਹਿਸਾਰ ਜ਼ਿਲੇ ਦੇ ਕੈਮਰੀ ਪਿੰਡ 'ਚ ਹੋਈ। ਵਿਲੀਵਾਰਸ਼ ਚਰਚ ਦੇ ਫਾਦਰ ਸੁਭਾਸ਼ ਚੰਦ ਨੇ 14 ਲੋਕਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਨੁਸਾਰ, ਦੋਸ਼ੀਆਂ ਨੇ ਕ੍ਰਾਸ ਤੋੜ ਕੇ ਹਨੂੰਮਾਨ ਦੀ ਮੂਰਤੀ ਲਗਾ ਦਿੱਤੀ। ਉੱਥੇ ਇਕ ਝੰਡਾ ਵੀ ਲਗਾ ਦਿੱਤਾ, ਜਿਸ 'ਤੇ ਸ਼੍ਰੀਰਾਮ ਦੀ ਤਸਵੀਰ ਬਣੀ ਹੋਈ ਸੀ। ਇਸ ਤੋਂ ਇਲਾਵਾ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਸ਼ਿਕਾਇਤਕਰਤਾ ਦਾ ਇਹ ਵੀ ਦੋਸ਼ ਹੈ ਕਿ ਨਿਰਮਾਣ ਅਧੀਨ ਚਰਚ ਤੋਂ ਇਕ ਕੂਲਰ ਅਤੇ ਕੁਝ ਦੂਜੀਆਂ ਚੀਜ਼ਾਂ ਚੋਰੀ ਕੀਤੀਆਂ ਗਈਆਂ। ਪੁਲਸ ਨੇ ਇਸ ਮਾਮਲੇ 'ਚ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਪਿੰਡ ਵਾਸੀਆਂ ਨੇ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਚਰਚ ਦੇ ਫਾਦਰ ਲੋਕਾਂ 'ਤੇ ਦਬਾਅ ਬਣਾ ਕੇ ਧਰਮ ਪਰਿਵਰਤਨ ਕਰਵਾ ਰਹੇ ਹਨ। ਇਸ ਦੀ ਸ਼ਿਕਾਇਤ ਜ਼ਿਲਾ ਪ੍ਰਸ਼ਾਸਨ ਨੂੰ ਕੀਤੀ ਜਾ ਚੁੱਕੀ ਹੈ। ਪਿੰਡ ਵਾਲਿਆਂ ਅਨੁਸਾਰ ਇਸੇ ਕਾਰਨ ਚਰਚ ਦੀ ਨੀਂਹ ਰੱਖਦੇ ਹੀ ਵਿਰੋਧ ਸ਼ੁਰੂ ਹੋ ਗਿਆ ਸੀ। ਦੂਜੇ ਪਾਸੇ ਈਸਾਈ ਸੰਗਠਨਾਂ ਨੇ ਘਟਨਾ ਦੀ ਸਖਤ ਨਿੰਦਾ ਕੀਤੀ ਹੈ।
ਵਿਦਿਆਰਥੀ ਨੇ ਬਣਾਇਆ ਕੁਝ ਅਜਿਹਾ, ਜਿਸ ਨਾਲ ਪਾਣੀ ਨਾਲ ਚੱਲੇਗੀ ਗੱਡੀ (ਦੇਖੋ ਤਸਵੀਰਾਂ)
NEXT STORY