ਨਵੀਂ ਦਿੱਲੀ- ਮਹਿੰਗਾਈ ਦਰ ਦੇ ਮੋਰਚੇ 'ਤੇ ਸਰਕਾਰ ਨੂੰ ਰਾਹਤ ਮਿਲੀ ਹੈ। ਫਰਵਰੀ 'ਚ ਥੋਕ ਮਹਿੰਗਾਈ ਦਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਫਰਵਰੀ 'ਚ ਥੋਕ ਮਹਿੰਗਾਈ ਦਰ -2.06 ਫੀਸਦੀ ਹੋ ਗਈ ਹੈ। ਜਨਵਰੀ 'ਚ ਥੋਕ ਮਹਿੰਗਾਈ ਦਰ -0.39 ਫੀਸਦੀ ਰਹੀ ਸੀ।
ਫਰਵਰੀ 'ਚ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ ਮਹੀਨੇ ਦਰ ਮਹੀਨੇ ਆਧਾਰ 'ਤੇ 8 ਫੀਸਦੀ ਤੋਂ ਘੱਟ ਕੇ 7.74 ਫੀਸਦੀ ਹੋ ਗਈ ਹੈ। ਫਰਵਰੀ 'ਚ ਫਿਊਲ ਪਾਵਰ ਗਰੁੱਪ ਦੀ ਮਹਿੰਗਾਈ ਦਰ -14.72 ਫੀਸਦੀ ਹੋ ਗਈ ਹੈ। ਜਨਵਰੀ 'ਚ ਫਿਊਲ ਪਾਵਰ ਗਰੁੱਪ ਦੀ ਮਹਿੰਗਾਈ ਦਰ -10.69 ਫੀਸਦੀ ਰਹੀ ਸੀ।
ਫਰਵਰੀ 'ਚ ਨਾਨ ਫੂਡ ਆਰਟੀਕਲਸ ਦੀ ਮਹਿੰਗਾਈ ਦਰ ਮਹੀਨੇ ਦਰ ਮਹੀਨੇ ਆਧਾਰ 'ਤੇ -4.07 ਫੀਸਦੀ ਘੱਟ ਕੇ -5.55 ਫੀਸਦੀ 'ਤੇ ਆ ਗਈ। ਫਰਵਰੀ 'ਚ ਮੈਨਿਊਫੈਕਚਰਡ ਪ੍ਰੋਡਕਟਸ ਦੀ ਮਹਿੰਗਾਈ ਦਰ ਮਹੀਨੇ ਦਰ ਮਹੀਨੇ ਆਧਾਰ 'ਤੇ 1.05 ਫੀਸਦੀ ਤੋਂ ਘੱਟ ਕੇ 0.55 ਫੀਸਦੀ ਹੋ ਗਈ ਹੈ।
ਫਰਵਰੀ 'ਚ ਪ੍ਰਾਈਮਰੀ ਆਰਟੀਕਲਸ ਦੀ ਮਹਿੰਗਾਈ ਦਰ ਮਹੀਨੇ ਦਰ ਮਹੀਨੇ ਆਧਾਰ 'ਤੇ 3.27 ਫੀਸਦੀ ਤੋਂ ਘੱਟ ਕੇ 1.43 ਫੀਸਦੀ 'ਤੇ ਆ ਗਈ ਹੈ। ਦਸੰਬਰ 'ਚ ਸੋਧੀ ਹੋਈ ਮਹਿੰਗਾਈ ਦਰ 0.11 ਫੀਸਦੀ ਤੋਂ ਘੱਟ ਕੇ -0.5 ਫੀਸਦੀ ਹੋ ਗਈ ਹੈ।
ਰੁਪਿਆ 63 ਦੇ ਬੇਹੱਦ ਨਜ਼ਦੀਕ, 62.98 'ਤੇ ਖੁੱਲ੍ਹਿਆ
NEXT STORY