ਮੁੰਬਈ/ਕੇਪਟਾਊਨ- ਫਾਰਮਾ ਖੇਤਰ ਦੀ ਮਹੱਤਵਪੂਰਨ ਘਰੇਲੂ ਕੰਪਨੀ ਲਿਊਪਿਨ ਲਿਮਟਿਡ ਨੇ ਦੱਖਣੀ ਅਫਰੀਕੀ ਦਵਾਈ ਕੰਪਨੀ ਫਾਰਮਾ ਡਾਇਨਾਮਿਕਸ (ਪੀ.ਡੀ.) ਦੀ ਬਾਕੀ 40 ਫੀਸਦੀ ਹਿੱਸੇਦਾਰੀ ਖਰੀਦ ਕੇ ਉਸ ਨੂੰ ਪੂਰੀ ਤਰ੍ਹਾਂ ਐਕਵਾਇਰ ਕਰਨ ਦੇ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤਾ ਹੈ।
ਕੰਪਨੀ ਨੇ ਦੱਸਿਆ ਕਿ ਇਸ ਸੌਦੇ ਦੇ ਪੂਰਾ ਹੋਣ ਜਾਣ ਨਾਲ ਪੀ.ਡੀ. ਉਸ ਦੀ ਪੂਰੀ ਮਾਲਕੀ ਵਾਲੀ ਕੰਪਨੀ ਹੋ ਜਾਵੇਗੀ। ਕੰਪਨੀ ਦੀ 60 ਫੀਸਦੀ ਹਿੱਸੇਦਾਰੀ ਪਹਿਲਾਂ ਤੋਂ ਹੀ ਉਸ ਦੇ ਕੋਲ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਡੀ. ਦੁਨੀਆ ਦੀ 20 ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਕੰਪਨੀਆਂ 'ਚ ਸ਼ਾਮਲ ਹੈ। ਉਸ ਨੇ ਦੱਸਿਆ ਕਿ 2001 'ਚ ਸਥਾਪਤ ਇਸ ਕੰਪਨੀ ਦੀ 60 ਫੀਸਦੀ ਹਿੱਸੇਦਾਰੀ ਉਸ ਨੇ 2008 'ਚ ਖਰੀਦੀ ਸੀ। ਹਾਲਾਂਕਿ ਇਸ ਸੌਦੇ ਦੀ ਰਕਮ ਦਾ ਖੁਲ੍ਹਾਸਾ ਨਹੀਂ ਕੀਤਾ ਗਿਆ ਹੈ।
ਭੇਲ ਨੇ ਹਾਸਲ ਕੀਤਾ ਨਵਾਂ ਮੁਕਾਮ
NEXT STORY