ਨਵੀਂ ਦਿੱਲੀ- ਕੌਮਾਂਤਰੀ ਪੱਧਰ 'ਤੇ ਜਾਰੀ ਦਬਾਅ ਨਾਲ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 70 ਰੁਪਏ ਟੁੱਟ ਕੇ 26350 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਜਦੋਂਕਿ ਸਥਾਨਕ ਮੰਗ ਨਿਕਲਣ ਨਾਲ ਚਾਂਦੀ 50 ਰੁਪਏ ਚਮਕ ਕੇ 36050 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੋਨਾ ਸਟੈਂਡਰਡ 0.33 ਫੀਸਦੀ ਚੜ੍ਹ ਕੇ 1162.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਹਾਲਾਂਕਿ ਇਹ ਅਜੇ ਵੀ ਤਿੰਨ ਮਹੀਨੇ ਦੇ ਹੇਠਲੇ ਪੱਧਰ ਦੇ ਨਜ਼ਦੀਕ ਬਣਿਆ ਹੋਆ ਹੈ। ਇਸ ਦੌਰਾਨ ਅਮਰੀਕੀ ਸੋਨਾ ਵਾਅਦਾ ਵੀ 0.82 ਫੀਸਦੀ ਮਜ਼ਬੂਤ ਹੋ ਕੇ 1161.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਦੋਹਾਂ ਕੀਮਤੀ ਧਾਤਾਂ 'ਤੇ ਮਜ਼ਬੂਤ ਡਾਲਰ ਦਾ ਦਬਾਅ ਰਿਹਾ ਹੈ। ਲਗਾਤਾਰ ਸੁਧਰ ਦੀ ਅਮਰੀਕੀ ਅਰਥਵਿਵਸਥਾ ਨਾਲ ਡਾਲਰ ਮਜ਼ਬੂਤ ਹੋ ਕੇ 12 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਬਣਿਆ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਹਫਤੇ ਹੋਣ ਵਾਲੀ ਅਮਰੀਕੀ ਫੈਡਰਲ ਰਿਜ਼ਰਵ ਦੀ ਦੋ ਰੋਜ਼ਾ ਬੈਠਕ ਵਿਚ ਵਿਆਜ ਦਰ ਵਾਧੇ ਦੇ ਐਲਾਨ ਦੀ ਸੰਭਾਵਨਾ ਹੈ ਜਿਸ ਨਾਲ ਦੋਹਾਂ ਕੀਮਤੀ ਧਾਤਾਂ 'ਤੇ ਨਾ ਪੱਖੀ ਅਸਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕਾਂ ਦੀ ਨਿਗਾਹ ਇਸੇ ਬੈਠਕ 'ਤੇ ਲੱਗੀ ਹੋਈ ਹੈ ਅਤੇ ਜੇਕਰ ਇਸ 'ਚ ਵਿਆਜ ਦਰ ਵਧਾਈ ਜਾਂਦੀ ਹੈ ਤਾਂ ਕੀਮਤੀ ਧਾਤਾਂ 'ਚ ਹੋਰ ਗਿਰਾਵਟ ਦੇਖੀ ਜਾ ਸਕਦੀ ਹੈ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ 0.58 ਫੀਸਦੀ ਚਮਕ ਕੇ 15.72 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਕੱਚਾ ਤੇਲ 54 ਡਾਲਰ ਦੇ ਨਜ਼ਦੀਕ ਹੇਠਾਂ
NEXT STORY