ਸਿੰਗਾਪੁਰ- ਈਰਾਨ ਨੂੰ ਕੱਚੇ ਤੇਲ 'ਚ ਪਾਬੰਦੀਆਂ 'ਚ ਸੰਭਾਵੀ ਛੋਟ ਅਤੇ ਵਧਦੇ ਤੇਲ ਭੰਡਾਰ ਦੇ ਕਾਰਨ ਘਟਦੀ ਭੰਡਾਰਨ ਸਮਰਥਾ ਨਾਲ ਸੋਮਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਅਤੇ ਬ੍ਰੈਂਟ ਕਰੂਡ 54 ਡਾਲਰ ਪ੍ਰਤੀ ਬੈਰਲ ਦੇ ਨਜ਼ਦੀਕ ਹੇਠਾਂ ਆ ਗਿਆ। ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬ੍ਰੈਂਟ ਕਰੂਡ 'ਚ ਸੋਮਵਾਰ ਨੂੰ 41 ਸੈਂਟ ਦੀ ਗਿਰਾਵਟ ਰਹੀ ਅਤੇ ਇਹ 54.26 ਡਾਲਰ ਪ੍ਰਤੀ ਬੈਰਲ ਬੋਲਿਆ ਗਿਆ। ਅਮਰੀਕੀ ਕਰੂਡ ਵੀ 65 ਸੈਂਟ ਉਤਰ ਕੇ 44.19 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਪੱਛਮੀ ਦੇਸ਼ ਈਰਾਨ ਦੇ ਨਾਲ ਪ੍ਰਮਾਣੂੰ ਸੰਧੀ ਨੂੰ ਲੈ ਕੇ ਆਸਵੰਦ ਹਨ ਅਤੇ ਅਜਿਹੇ ਵਿਚ ਉਸ ਨੂੰ ਆਪਣੇ ਕੱਚੇ ਤੇਲ ਦੀ ਬਰਾਮਦ ਵਧਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਨਾਲ ਬਾਜ਼ਾਰ 'ਚ ਵਾਧੂ ਪੈਟਰੋਲੀਅਮ ਉਪਲਬਧ ਹੋਣ ਤੋਂ ਪਹਿਲੇ ਹੀ ਰਿਕਾਰਡ ਭੰਡਾਰਨ ਪੱਧਰ ਨੂੰ ਛੋਹ ਚੁੱਕੇ ਤੇਲ 'ਤੇ ਦਬਾਅ ਵੱਧ ਸਕਦਾ ਹੈ। ਇਸ ਕਾਰਨ ਸੋਮਵਾਰ ਨੂੰ ਇਸ 'ਚ ਗਿਰਾਵਟ ਦੇਖੀ ਗਈ। ਜਦੋਂਕਿ ਚੀਨ ਘੱਟ ਕੀਮਤ ਦਾ ਭਰਪੂਰ ਲਾਭ ਲੈਣ ਦੀ ਕੋਸ਼ਿਸ਼ 'ਚ ਹੈ ਅਤੇ ਉਸ ਨੇ ਦਰਾਮਦ ਵਧਾ ਦਿੱਤੀ ਹੈ। ਹਾਲਾਂਕਿ ਇਨ੍ਹਾਂ ਵਾਅਦਾ ਸੌਦਿਆਂ ਦਾ ਅਸਲ ਨਿਪਟਾਨ ਹੋਣ 'ਚ ਸਮਾਂ ਲੱਗੇਗਾ।
ਜਲਦੀ ਹੀ ਮਾਰਕੀਟ 'ਚ ਦਸਤਕ ਦੇਵੇਗਾ ਓਪੋ ਦਾ ਅਲਟਰਾ ਸਲਿਮ ਸਮਾਰਟਫੋਨ
NEXT STORY