ਨਵੀਂ ਦਿੱਲੀ- ਕੋਰੀਆਈ ਕੰਪਨੀ ਐਲ.ਜੀ. ਦਾ ਜੀ3 ਸਮਾਰਟਫੋਨ ਪਿਛਲੇ ਸਾਲ ਕਾਫੀ ਸੁਰੱਖੀਆਂ 'ਚ ਰਿਹਾ ਤੇ ਹੁਣ ਕੰਪਨੀ ਇਸ ਸਮਾਰਟਫੋਨ ਦਾ ਨਵਾਂ ਅਵਤਾਰ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਅਨੁਸਾਰ ਐਲ.ਜੀ. ਦੀ ਜੀ ਸੀਰੀਜ਼ ਦਾ ਨਵਾਂ ਹਾਈ ਐਂਡ ਡਿਵਾਈਸ ਜੀ4 ਅਪ੍ਰੈਲ 'ਚ ਦੇਖਣ ਨੂੰ ਮਿਲੇਗਾ।
ਕੰਪਨੀ ਨੇ ਜੀ4 'ਚ ਜੀ3 ਤੋਂ ਵੀ ਵੱਡੀ ਡਿਸਪਲੇ ਦੀ ਵਰਤੋਂ ਕੀਤੀ ਹੈ। ਰਿਪੋਰਟ ਦੀ ਮੰਨਿਏ ਤਾਂ ਇਸ 'ਚ 5.6 ਇੰਚ ਦੀ ਡਿਸਪਲੇ ਦੇਖਣ ਨੂੰ ਮਿਲੇਗਾ। ਹਾਲਾਂਕਿ ਫੋਨ ਦੀ ਡਿਸਪਲੇ ਰੈਜ਼ੇਲਿਊਸ਼ਨ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਦੱਸ ਦਈਏ ਕਿ ਪਿਛਲੇ ਸਾਲ ਕੰਪਨੀ ਨੇ ਜੀ3 ਸਮਾਰਟਫੋਨ ਜੀ3 ਸਮਾਰਟਫੋਨ 'ਚ 2ਕੇ ਡਿਸਪਲੇ ਦੀ ਵਰਤੋਂ ਕੀਤੀ ਗਈ ਸੀ ਅਤੇ ਪਿਛਲੀ ਰਿਪੋਰਟ ਅਨੁਸਾਰ ਇਸ 'ਚ 3ਕੇ ਡਿਸਪਲੇ ਦੇਖਣ ਨੂੰ ਮਿਲ ਸਕਦੇ ਹੋ।
ਐਲ.ਜੀ. ਜੀ4 ਦੇ ਫੀਚਰਸ
1. 64 ਬਿਟ 'ਤੇ ਚੱਲਣ ਵਾਲਾ ਸਨੈਪਡਰੈਗਨ 810 ਪ੍ਰੋਸੈਸਰ
2. 3 ਜੀ.ਬੀ.
3. 16 ਮੈਗਾਪਿਕਸਲ ਦਾ ਰਿਅਰ ਕੈਮਰਾ
4. ਐਂਡਰਾਇਡ 5.0 ਲਾਲੀਪਾਪ ਵਰਜ਼ਨ
5. ਫਿੰਗਰ ਪ੍ਰਿੰਟ ਸਕੈਨਰ
ਨਿਫਟੀ 8633 'ਤੇ ਬੰਦ, ਸੈਂਸੈਕਸ 65 ਅੰਕ ਹੇਠਾਂ
NEXT STORY