ਮੁੰਬਈ- ਬਾਜ਼ਾਰ ਨੇ ਹਫਤੇ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਕੀਤੀ ਹੈ। ਸੋਮਵਾਰ ਸਵੇਰੇ ਤੋਂ ਹੀ ਬਾਜ਼ਾਰ 'ਚ ਸੁਸਤ ਕਾਰੋਬਾਰ ਹੋਇਆ। ਦੁਪਹਿਰ ਦੇ ਕਾਰੋਬਾਰ 'ਚ ਬਿਕਵਾਲੀ ਦਾ ਹਲਕਾ ਦਬਾਅ ਵੀ ਦੇਖਣ ਨੂੰ ਮਿਲਿਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਸੋਮਵਾਰ ਨੂੰ ਗਿਰਾਵਟ ਦਾ ਰੁਖ ਨਜ਼ਰ ਆਇਆ। ਸੀ.ਐੱਨ.ਐੱਕਸ. ਮਿਡਕੈਪ ਇੰਡੈਕਸ ਲਗਭਗ 0.5 ਫੀਸਦੀ ਡਿਗ ਕੇ ਬੰਦ ਹੋਇਆ ਹੈ ਜਦੋਂਕਿ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ ਲਗਭਗ 1 ਫੀਸਦੀ ਟੁੱਟ ਕੇ ਬੰਦ ਹੋਇਆ।
ਮੈਟਲ, ਐੱਫ.ਐੱਮ.ਸੀ.ਜੀ., ਆਇਲ ਐਂਡ ਗੈਸ, ਪਾਵਰ ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਬਿਕਵਾਲੀ ਨਾਲ ਬਾਜ਼ਾਰ 'ਤੇ ਦਬਾਅ ਨਜ਼ਰ ਆਇਆ। ਬੀ.ਐੱਸ.ਈ. ਦਾ ਮੈਟਲ ਇੰਡੈਕਸ 1.3 ਫੀਸਦੀ ਡਿਗ ਕੇ ਬੰਦ ਹੋਇਆ ਹੈ ਜਦੋਂਕਿ ਐੱਫ.ਐੱਮ.ਸੀ.ਜੀ., ਆਇਲ ਐਂਡ ਗੈਸ, ਪਾਵਰ ਅਤੇ ਕੈਪੀਟਲ ਗੁਡਸ ਇੰਡੈਕਸ 0.5-1 ਫੀਸਦੀ ਟੁੱਟ ਕੇ ਬੰਦ ਹਏ ਹਨ। ਹਾਲਾਂਕਿ ਆਈ.ਟੀ. ਅਤੇ ਰੀਅਲਟੀ ਸ਼ੇਅਰਾਂ 'ਚ ਚੰਗੀ ਖਰੀਦਾਰੀ ਨਜ਼ਰ ਆਈ ਹੈ।
ਅੰਤ ਵਿਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 65.6 ਅੰਕ ਯਾਨੀ ਕਿ 0.25 ਫੀਸਦੀ ਦੀ ਗਿਰਾਵਟ ਦੇ ਨਾਲ 28437.7 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 14.6 ਅੰਕ ਯਾਨੀ ਕਿ 0.2 ਫੀਸਦੀ ਡਿਗ ਕੇ 8633 ਦੇ ਪੱਧਰ 'ਤੇ ਬੰਦ ਹੋਇਆ ਹੈ।
ਫੇਸਬੁੱਕ ਨੇ ਖਰੀਦੀ ਦਫਾਈਂਡ ਦੀ ਹਿੱਸੇਦਾਰੀ
NEXT STORY