ਮੁੰਬਈ- ਬੈਂਕਾਂ ਅਤੇ ਬਰਾਮਦਕਾਰਾਂ ਦੀ ਡਾਲਰ ਬਿਕਵਾਲੀ ਦੇ ਕਾਰਨ ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ 16 ਪੈਸੇ ਮਜ਼ਬੂਤ ਹੋ ਕੇ 62.81 ਡਾਲਰ 'ਤੇ ਪਹੁੰਚ ਗਿਆ। ਪਿਛਲੇ ਸੈਸ਼ਨ 'ਚ ਇਹ 46 ਪੈਸੇ ਦੀ ਗਿਰਾਵਟ ਦੇ ਨਾਲ 62.97 ਰੁਪਏ ਪ੍ਰਤੀ ਡਾਲਰ ਰਿਹਾ ਸੀ।
ਸੈਸ਼ਨ ਦੀ ਸ਼ੁਰੂਆਤ 'ਚ ਭਾਰਤੀ ਮੁਦਰਾ ਨੇ ਇਕ ਪੈਸੇ ਦੀ ਮਾਮੂਲੀ ਤੇਜ਼ੀ ਦੇ ਨਾਲ 62.96 ਰੁਪਏ ਪ੍ਰਤੀ ਡਾਲਰ 'ਤੇ ਸ਼ੁਰੂਆਤ ਕੀਤੀ ਅਤੇ ਆਰੰਭ 'ਚ ਹੀ 62.98 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਹੇਠਲੇ ਪੱਧਰ ਤੱਕ ਹੇਠਾਂ ਆ ਗਈ। ਪਰ ਇਸ ਤੋਂ ਬਾਅਦ ਬੈਂਕਾਂ ਵੱਲੋਂ ਸ਼ੁਰੂ ਹੋਈ ਡਾਲਰ ਬਿਕਵਾਲੀ ਨਾਲ ਚੜ੍ਹਦੀ ਹੋਈ ਇਹ 62.76 ਰੁਪਏ ਦੇ ਦਿਨ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹੰਦੀ ਹੋਈ ਕਾਰੋਬਾਰ ਦੀ ਸਮਾਪਤੀ 'ਤੇ ਪਿਛਲੇ ਸੈਸ਼ਨ ਦੇ ਮੁਕਾਬਲੇ 'ਚ 16 ਪੈਸੇ ਮਜ਼ਬੂਤ ਹੋ ਕੇ 62.76 ਰੁਪਏ ਪ੍ਰਤੀ ਡਾਲਰ 'ਤੇ ਰਹੀ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ 'ਚ ਡਾਲਰ ਦੀ ਤੇਜ਼ੀ ਦੇ ਬਾਵਜੂਦ ਬੈਂਕਾਂ ਅਤੇ ਬਰਾਮਦਕਾਰਾਂ ਦੀ ਡਾਲਰ ਵਿਕਰੀ ਨਾਲ ਰੁਪਿਆ ਮਜ਼ਬੂਤ ਹੋਇਆ ਹੈ। ਹਾਲਾਂਕਿ ਸ਼ੇਅਰ ਬਾਜ਼ਾਰ ਦੇ ਲਗਾਤਾਰ ਦੂਜੇ ਸੈਸ਼ਨ 'ਚ ਗਿਰਾਵਟ 'ਚ ਬੰਦ ਹੋਣ ਨਾਲ ਇਸ ਦੀ ਤੇਜ਼ੀ 'ਤੇ ਲਗਾਮ ਰਹੀ।
ਜਨਰਲ ਮੋਟਰਸ ਨੇ ਕੈਪਟਿਵਾ ਦਾ ਸੋਧਿਆ ਮਾਡਲ ਕੀਤਾ ਪੇਸ਼
NEXT STORY