ਨਵੀਂ ਦਿੱਲੀ- ਜਾਪਾਨੀ ਕੰਪਨੀ ਸੋਨੀ ਨੇ ਆਪਣੇ ਐਕਸਪੀਰੀਆ ਜ਼ੈਡ3 ਅਤੇ ਜ਼ੈਡ3 ਕਾਮਪੈਕਟ ਸਮਾਰਟਫੋਨਸ ਲਈ ਐਂਡਰਾਇਡ 5.0 ਲਾਲੀਪਾਪ ਅਪਡੇਟ ਰੋਲ ਆਊਟ ਕਰ ਦਿੱਤਾ ਹੈ। ਇਹ ਅਪਡੇਟ ਸਭ ਤੋਂ ਪਹਿਲਾਂ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਆਦਿ ਦੇਸ਼ਾਂ 'ਚ ਰਿਲੀਜ਼ ਕੀਤਾ ਜਾਵੇਗਾ ਅਤੇ ਉਸ ਦੇ ਬਾਅਦ ਦੂਜੇ ਦੇਸ਼ਾਂ 'ਚ ਪਹੁੰਚੇਗਾ।
ਸੋਨੀ ਨੇ ਇਹ ਵੀ ਕਿਹਾ ਹੈ ਕਿ ਲਾਲੀਪਾਪ ਅਪਡੇਟ ਦੂਜੇ ਐਕਸਪੀਰੀਆ ਜ਼ੈਡ ਸੀਰੀਜ਼ ਫੋਨਸ 'ਚ ਲੱਗਭਗ ਦੋ ਹਫਤੇ ਬਾਅਦ ਯਾਨੀ ਅਪ੍ਰੈਲ ਦੀ ਸ਼ੁਰੂਆਤ 'ਚ ਪਹੁੰਚੇਗਾ। ਕੰਪਨੀ ਨੇ ਦੱਸਿਆ ਕਿ ਅਪਡੇਟ ਦੇ ਬਾਅਦ ਇਹ ਵੱਡੇ ਬਦਲਾਅ ਹੋਣਗੇ, ਯੂਜ਼ਰਸ ਇੰਟਰਫੇਸ ਗੂਗਲ ਦੇ ਮਟੀਰਿਅਲ ਡਿਜ਼ਾਈਨ 'ਤੇ ਆਧਾਰਿਤ ਹੋਵੇਗਾ ਪਰ ਸੋਨੀ ਦੀ ਸਕਰੀਨ 'ਤੇ ਘੱਟ ਤੋਂ ਘੱਟ ਚੀਜ਼ਾਂ ਰੱਖਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੀ ਰਹੇਗਾ।
ਲਾਕ ਸਕਰੀਨ ਦੀ ਸੈਟਿੰਗਸ ਕਸਟੈਮਾਈਜ਼ ਕੀਤੀਆਂ ਜਾ ਸਕਣਗੀਆਂ ਅਤੇ ਨੋਟੀਫਿਕੇਸ਼ਨ ਫੀਚਰਸ 'ਚ ਕੁਝ ਸੁਧਾਰ ਦੇਖਣ ਨੂੰ ਮਿਲਣਗੇ। ਐਂਡਰਾਇਡ ਵਰਕ ਸਪੋਰਟ ਮਿਲੇਗਾ। ਸਟੋਰੇਜ ਕੰਟੋਰਲ ਵਧੀਆ ਹੋਵੇਗਾ ਅਤੇ ਇੰਟਰਨਲ ਮੈਮੋਰੀ ਨਾਲ ਐਸ.ਡੀ. ਕਾਰਜ 'ਚ ਐਪਲੀਕੇਸ਼ਨਜ਼ ਆਸਾਨੀ ਨਾਲ ਮੂਵ ਕਰਨ ਦਾ ਕਸਟੈਮਾਈਜ਼ੇਸ਼ਨ ਮਿਲੇਗਾ।
ਪੈਨ ਕਾਰਡ ਲਾਜ਼ਮੀ ਕਰਨ ਨਾਲ ਪ੍ਰਭਾਵਿਤ ਹੋਵੇਗਾ ਰਤਨ ਅਤੇ ਗਹਿਣਾ ਉਦਯੋਗ
NEXT STORY