ਨਵੀਂ ਦਿੱਲੀ- ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ 12 ਅਪ੍ਰੈਲ ਨੂੰ ਜਰਮਨੀ 'ਚ ਹੇਨੋਵਰ ਮੇਲੇ ਦਾ ਸਾਂਝੇ ਰੂਪ ਨਾਲ ਉਦਘਾਟਨ ਕਰਨਗੇ। ਇੰਜੀਨੀਅਰਿੰਗ ਬਰਾਮਦ ਵਿਕਾਸ ਪਰਿਸ਼ਦ (ਈ.ਈ.ਪੀ.ਸੀ.) ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਹੇਨੋਵਰ ਮੇਲਾ 2015 'ਚ ਭਾਰਤ ਦੀਆਂ 300 ਤੋਂ ਵੱਧ ਕੰਪਨੀਆਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਦੁਨੀਆ ਦੇ ਇਸ ਸਭ ਤੋਂ ਵੱਡੇ ਮੇਲੇ 'ਚ ਭਾਰਤ ਹਿੱਸੇਦਾਰ ਦੇਸ਼ ਦੇ ਰੂਪ 'ਚ ਹਿੱਸਾ ਲਵੇਗਾ।
ਮੇਲੇ 'ਚ ਸ਼ਾਮਲ ਹੋਣ ਵਾਲੇ ਸੀ.ਈ.ਓ. ਪ੍ਰਤੀਨਿਧੀ ਮੰਡਲ 'ਚ ਐੱਚ.ਏ.ਐੱਲ. ਦੇ ਚੇਅਰਮੈਨ ਟੀ. ਸੁਵਰਣ ਰਾਜੂ, ਭਾਰਤ ਅਰਥ ਮੂਵਰਸ ਦੇ ਚੇਅਰਮੈਨ ਪੀ. ਦਵਾਰਿਕਾਨਾਥ, ਭੇਲ ਦੇ ਸੀ.ਐੱਮ.ਡੀ. ਬੀ.ਪੀ.ਰਾਵ, ਜੇ.ਐੱਸ.ਡਬਲਯੂ. ਗਰੁੱਪ ਦੇ ਚੇਅਰਮੈਨ ਸੱਜਨ ਜਿੰਦਲ, ਥਰਮੇਕਸ ਦੇ ਸੀ.ਈ.ਓ. ਐੱਮ.ਐੱਸ. ਉੱਨੀਕ੍ਰਿਸ਼ਨਨ, ਕਿਰਲੋਸਕਰ ਪੰਪਸ ਦੇ ਸੀ.ਐੱਮ.ਡੀ. ਸੰਜੇ ਕਿਰਲੋਸਕਰ ਸ਼ਾਮਲ ਹੋਣਗੇ।
ਸੋਨੀ ਨੇ ਰਿਲੀਜ਼ ਕੀਤਾ ਐਂਡਰਾਇਡ ਲਾਲੀਪਾਪ ਅਪਗ੍ਰੇਡ
NEXT STORY