ਨਵੀਂ ਦਿੱਲੀ- ਕੌਮਾਂਤਰੀ ਮੁਦਰਾਫੰਡ ਦੀ ਪ੍ਰਮੁੱਖ ਕ੍ਰਿਸਟੀਨਾ ਲੇਗਾਰਦ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ 'ਚ ਹਾਲ 'ਚ ਨੀਤੀਗਤ ਸੁਧਾਰਾਂ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਅਤੇ ਵਪਾਰ ਵਿਸ਼ਵਾਸ 'ਚ ਸੁਧਾਰ ਨਾਲ ਦੇਸ਼ ਦੀ ਅਰਥਵਿਵਸਥਾ ਦਾ ਆਕਾਰ ਅਗਲੇ ਚਾਰ ਸਾਲਾਂ 'ਚ ਜਾਪਾਨ ਅਤੇ ਜਰਮਨੀ ਦੀਆਂ ਸਾਂਝੀਆਂ ਜੀ.ਡੀ.ਪੀ. ਤੋਂ ਉੱਪਰ ਪਹੁੰਚ ਜਾਵੇਗਾ। ਫਿਲਹਾਲ ਭਾਰਤੀ ਅਰਥਵਿਵਸਥਾ 2,000 ਅਰਬ ਡਾਲਰ ਦੀ ਹੈ।
ਆਈ.ਐੱਮ.ਐੱਫ. (ਕੌਮਾਂਤਰੀ ਮੁਦਰਾ ਫੰਡ) ਦੀ ਪ੍ਰਮੁੱਖ ਨੇ ਇਕ ਬਿਆਨ 'ਚ ਕਿਹਾ ਕਿ ਅਸਲ 'ਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਤਰੱਕੀ ਭਰਪੂਰ ਭਵਿੱਖ ਤਿਆਰ ਹੋ ਰਿਹਾ ਹੈ। 2019 ਤੱਕ ਅਰਥਵਿਵਸਥਾ ਦਾ ਆਕਾਰ 2009 ਦੇ ਮੁਕਾਬਲੇ ਦੁਗਣੇ ਤੋਂ ਵੱਧ ਹੋ ਜਾਵੇਗਾ ਅਤੇ ਭਾਰਤ ਦੀ ਜੀ.ਡੀ.ਪੀ. ਜਾਪਾਨ ਅਤੇ ਜਰਮਨੀ ਦੀਆਂ ਸਾਂਝੀਆਂ ਅਰਥਵਿਵਸਥਾਵਾਂ ਦੇ ਆਕਰ ਦੇ ਉੱਪਰ ਪਹੁੰਚ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਦਾ ਉਤਪਾਦਨ ਵੀ ਤਿੰਨ ਦੂਜੀਆਂ ਸਭ ਤੋਂ ਉਭਰਦੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਰੂਸ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਦੇ ਸਾਂਝੇ ਉਤਪਾਦਨ ਤੋਂ ਉੱਪਰ ਪਹੁੰਚ ਜਾਵੇਗਾ। ਇਸ ਲਈ ਇਹ ਸਾਫ ਹੈ ਕਿ ਉਭਰਦੇ ਬਾਜ਼ਾਰਾਂ 'ਚ ਭਾਰਤ ਦਾ ਮਹੱਤਵ ਵਧੇਗਾ। ਕ੍ਰਿਸਟੀਨਾ ਨੇ ਕਿਹਾ ਕਿ ਹਾਲ ਦੇ ਨੀਤੀਗਤ ਸੁਧਾਰਾਂ ਅਤੇ ਕਾਰੋਬਾਰੀ ਜਗਤ ਦੇ ਵਿਸ਼ਵਾਸ 'ਚ ਸੁਧਾਰ ਨਾਲ ਦੇਸ਼ 'ਚ ਆਰਥਿਕ ਗਤੀਵਿਧੀਆਂ ਨੂੰ ਰਫਤਾਰ ਮਿਲੀ ਹੈ।
ਏਅਰਸੈੱਲ-ਮੈਕਸਿਸ ਮਾਮਲਾ : ਮਾਰਨ ਭਰਾਵਾਂ ਵਲੋਂ ਸੀ.ਬੀ.ਆਈ. ਕੋਰਟ ਦੇ ਅਧਿਕਾਰ ਖੇਤਰ ਨੂੰ ਚੁਣੌਤੀ
NEXT STORY