ਨਵੀਂ ਦਿੱਲੀ- ਡਿਜੀਟਲ ਦੁਨੀਆ 'ਚ ਨਿੱਤ ਨਵੇਂ ਇਕ ਤੋਂ ਵੱਧ ਇਕ ਮੋਬਾਈਲ ਐਪ ਲਾਂਚ ਹੋ ਰਹੇ ਹਨ। ਪਰ ਇਕ ਐਪ ਅਜਿਹੀ ਲਾਂਚ ਹੋਈ ਕਿ ਇਸ ਨੇ ਇਕ ਮਹੀਨੇ ਦੇ ਅੰਦਰ ਹੀ ਨਵੇਂ ਰਿਕਾਰਡ ਸਿਰਜ ਦਿੱਤੇ ਹਨ। ਇਸ ਚਮਤਕਾਰੀ ਐਪ ਦਾ ਨਾਂ ਹੈ 'ਹੌਟਸਟਾਰ', ਜੋ ਸਟਾਰ ਇੰਡੀਆ ਵਲੋਂ ਵਿਸ਼ਵ ਕੱਪ ਮੈਚਾਂ ਦੀ ਇਕ ਵੀਡੀਓ ਸਟ੍ਰੀਮਿੰਗ ਸਰਵਿਸ ਹੈ।
ਦੁਨੀਆ ਦੇ ਸਿਰ ਵਿਸ਼ਵ ਕੱਪ ਦਾ ਰੋਮਾਂਚ ਅਜਿਹਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਇਸ ਐਪ ਨੇ ਡਾਊਨਲੋਡਿੰਗ 'ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਿੰਨੀ ਤੇਜ਼ੀ ਨਾਲ ਇਸ ਐਪ ਨੂੰ ਡਾਊਨਲੋਡ ਕੀਤਾ ਗਿਆ ਹੈ ਓਨਾ ਤਾਂ ਯੂਜ਼ਰਸ ਨੇ ਵਟਸਐਪ ਜਾਂ ਫੇਸਬੁੱਕ ਵਰਗੀਆਂ ਮਸ਼ਹੂਰ ਐਪਸ ਨੂੰ ਵੀ ਨਹੀਂ ਤਵੱਜੋਂ ਦਿੱਤੀ ਸੀ। ਇਹ ਐਪ ਆਈਸੀਸੀ ਵਿਸ਼ਵ ਕੱਪ 2015 ਦੇ ਸ਼ੁਰੂ ਹੋਣ ਤੋਂ ਪਹਿਲਾਂ 1 ਫਰਵਰੀ ਨੂੰ ਲਾਂਚ ਹੋਈ ਸੀ ਅਤੇ ਇਕ ਮਹੀਨੇ 'ਚ ਇਸ ਨੂੰ 10 ਮਿਲੀਅਨ (1 ਕਰੋੜ) ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ 9 ਦਿਨਾਂ ਬਾਅਦ 1 ਕਰੋੜ ਦਰਸ਼ਕਾਂ ਨੇ ਹੌਟਸਟਾਰ 'ਤੇ ਲਾਗ-ਆਨ ਕੀਤਾ।
ਇਸ ਐਪ ਦੇ ਇਸ ਰਿਕਾਰਡ ਪਿੱਛੇ ਭਾਰਤੀ ਕਪਤਾਨ ਐੱਮ.ਐੱਸ ਧੋਨੀ ਦਾ ਹੱਥ ਵੀ ਰਿਹਾ, ਜੋ ਇਸ ਐਪ ਦੇ ਵਿਗਿਆਪਨ 'ਚ ਨਜ਼ਰ ਆਉਂਦੇ ਹਨ।
ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 203 ਅੰਕ ਚੜ੍ਹਿਆ
NEXT STORY