ਨਵੀਂ ਦਿੱਲੀ— ਭੂਮੀ ਗ੍ਰਹਿਣ ਬਿੱਲ ਨੂੰ ਲੈ ਕੇ ਮੋਦੀ ਸਰਕਾਰ ਲਗਾਤਾਰ ਵਿਵਾਦਾਂ ਵਿਚ ਘਿਰ ਰਹੀ ਹੈ। ਵਿਰੋਧੀ ਪਾਰਟੀਆਂ ਮੋਦੀ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਪਰ ਇਨ੍ਹਾਂ ਨੇਤਾਵਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਸੰਸਦ ਦੀਆਂ ਖੂਬਸੂਰਤ ਮਹਿਲਾ ਮੈਂਬਰਾਂ ਦੀ। ਬੁੱਧਵਾਰ ਨੂੰ ਸੰਸਦ ਵਿਚ ਜਦੋਂ ਸਰਕਾਰ ਭੂਮੀ ਗ੍ਰਹਿਣ ਬਿੱਲ 'ਤੇ ਘਿਰ ਰਹੀ ਸੀ, ਉਦੋਂ ਪੰਜਾਬ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਮਹਿਲਾ ਨੇਤਾਵਾਂ ਸਮੇਤ ਫੋਟੋਆਂ ਖਿਚਵਾਉਂਦੀਆਂ ਦਿਖਾਈ ਦਿੱਤੀਆਂ। ਭਾਜਪਾ, ਕਾਂਗਰਸ, ਸਮਾਜਵਾਦੀ ਪਾਰਟੀ ਤੋਂ ਲੈ ਕੇ ਹਰ ਪਾਰਟੀ ਦੇ ਮੈਂਬਰ ਸੰਸਦ ਦੇ ਬਾਹਰ ਹੱਸ-ਹੱਸ ਕੇ ਫੋਟੋਆਂ ਲਈ ਪੋਜ਼ ਦੇ ਰਹੇ ਸਨ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਵਿੱਤ ਮੰਤਰੀ ਅਰੁਣ ਜੇਤਲੀ, ਲੋਕਸਭਾ ਸਪੀਕਰ ਸੁਮਿਤਕਾ ਮਹਾਜਨ ਸਮੇਤ ਕਈ ਨੇਤਾ ਮੌਜੂਦ ਸਨ। ਇਨ੍ਹਾਂ ਫੋਟੋਆਂ ਨੂੰ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਰੱਬ ਦਾ ਸ਼ੁਕਰ ਮਨਾਉਂਦੇ ਆ, ਇਨ੍ਹਾਂ ਬੱਚਿਆਂ ਨੂੰ ਮਿਲ ਗਈ ਮਾਂ (ਦੇਖੋ ਤਸਵੀਰਾਂ)
NEXT STORY