ਨਵੀਂ ਦਿੱਲੀ— ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਨਾਲ ਮਿਲਾ ਦਿੱਤਾ। ਇਸ ਦੇ ਨਾਲ ਹੀ ਧੰਨਵਾਦ ਕਰਨਾ ਬਣਦਾ ਹੈ ਤਕਨਾਲੋਜੀ ਦਾ ਵੀ। ਦਿੱਲੀ ਰੇਲਵੇ ਸਟਸ਼ੇਨ 'ਤੇ ਡਰੇ-ਸਹਿਮੇ ਬੈਠੇ ਇਨ੍ਹਾਂ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਨਾਲ ਤਕਨਾਲੋਜੀ ਨੇ ਮਿਲਵਾਇਆ ਹੈ।
ਆਪਣੇ ਰਿਸ਼ਤੇਦਾਰ ਨੂੰ ਸਟੇਸ਼ਨ ਛੱਡਣ ਆਏ ਇਕ ਵਿਅਕਤੀ ਨੇ ਇਨ੍ਹਾਂ ਬੱਚਿਆਂ ਨੂੰ ਇਸ ਹਾਲਤ ਵਿਚ ਦੇਖਿਆ ਤਾਂ ਉਸ ਦਾ ਤ੍ਰਾਹ ਨਿਕਲ ਗਿਆ। ਪਲੇਟਫਾਰਮ ਦੇ ਇਹ ਤਿੰਨ ਬੱਚੇ ਡਰੇ ਹੋਏ ਇਕ-ਦੂਜੇ ਨਾਲ ਚਿਪਕ ਕੇ ਬੈਠੇ ਹੋਏ ਸਨ। ਉਸ ਵਿਅਕਤੀ ਨੇ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਨਾਲ ਮਿਲਾਉਣ ਵਿਚ ਮਦਦ ਕਰਨ ਦਾ ਮਨ ਬਣਾਇਆ ਅਤੇ ਉਨ੍ਹਾਂ ਦੀਆਂ ਤਸਵੀਰ ਖਿੱਚ ਕੇ ਟਵਿੱਟਰ 'ਤੇ ਪਾ ਦਿੱਤੀ ਅਤੇ ਟਵੀਟ ਕੀਤਾ ਕਿ 'ਕੀ ਕੋਈ ਇਨ੍ਹਾਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਨੰਬਰ 16 'ਤੇ ਬੈਠੇ ਇਨ੍ਹਾਂ ਬੱਚਿਆਂ ਦੀ ਮਦਦ ਕਰੇਗਾ।' ਥੋੜ੍ਹੀ ਹੀ ਦੇਰ ਵਿਚ ਚਿਲਡ੍ਰਨ ਹੈਲਪਲਾਈਨ ਨੰਬਰ 1098 ਤੱਕ ਇਹ ਇਹ ਗੱਲ ਪਹੁੰਚ ਗਈ। ਇਹ ਟੀਮ ਅਭਿਸ਼ੇਕ ਨਾਂ ਦਾ ਉਸ ਵਿਅਕਤੀ ਦੇ ਘਰ ਤੱਕ ਪਹੁੰਚ ਗਈ, ਜਿਸ ਨੇ ਇਨ੍ਹਾਂ ਬੱਚਿਆਂ ਦੀ ਤਸਵੀਰ ਟਵੀਟ ਕੀਤੀ ਸੀ। ਇਹ ਟੀਮ ਛੇਤੀ ਹੀ ਦਿੱਲੀ ਸਟੇਸ਼ਨ 'ਤੇ ਪਹੁੰਚ ਗਈ ਅਤੇ ਬੱਚਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਬੱਚਿਆਂ ਦੀ ਪਛਾਣ ਰਹਿਮਨੁਮਾ (7 ਸਾਲ), ਰਾਜਾ (5 ਸਾਲ), ਸਾਨੀਆ(4 ਸਾਲ) ਦੇ ਰੂਪ ਵਿਚ ਹੋਈ ਹੈ। ਬੱਚਿਆਂ ਨੇ ਦੱਸਿਆ ਕਿ ਉਹ ਨਬੀ ਕਰੀਬ ਵਿਚ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਇਹ ਕਹਿ ਕੇ ਸਟੇਸ਼ਨ 'ਤੇ ਛੱਡ ਕੇ ਗਏ ਸਨ ਕਿ ਜਦੋਂ ਤੱਕ ਮਾਂ ਨਾ ਆ ਜਾਵੇ, ਉਦੋਂ ਤੱਕ ਇੱਥੋਂ ਹਿਲਣਾ ਨਹੀਂ। ਬੱਚਿਆਂ ਦੇ ਦੱਸੇ ਅਨੁਸਾਰ ਪੁਲਸ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਮਾਂ ਦੇ ਇਕ ਕਮਰੇ ਵਾਲੇ ਘਰ ਵਿਚ ਪਹੁੰਚ ਗਈ। ਤਬੱਸੁਮ ਨਾਂ ਦੀ ਇਸ ਔਰਤ ਦੇ ਸੱਤ ਬੱਚੇ ਹਨ ਅਤੇ ਉਸ ਦਾ ਆਪਣੇ ਪਤੀ ਨਾਲ ਹਮੇਸ਼ਾ ਝਗੜਾ ਰਹਿੰਦਾ ਹੈ। ਪਰ ਉਸ ਦਾ ਪਤੀ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਕਰੇਗਾ ਇਸ ਗੱਲ ਦਾ ਅੰਦਾਜ਼ਾ ਵੀ ਉਸ ਨੂੰ ਨਹੀਂ ਸੀ। ਬੱਚੇ ਆਪਣੀ ਮਾਂ ਕੋਲ ਪਹੁੰਚ ਕੇ ਬਹੁਤ ਖੁਸ਼ ਸਨ।
ਪਹਿਲਾਂ ਮੌਜ ਕਰਾਂਗੇ, ਫਿਰ ਮੌਤ ਚੁਣਾਂਗੇ (ਵੀਡੀਓ)
NEXT STORY