ਮੁੰਬਈ- ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਬਾਂਬੇ ਵੈਲਵੇਟ' ਦਾ ਟਰੇਲਰ ਵੀਰਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਰਣਬੀਰ ਨੇ ਆਪਣੇ ਘਰ ਇਕ ਪਾਰਟੀ ਦਾ ਆਯੋਜਨ ਕੀਤਾ। ਆਮਿਰ ਖਾਨ, ਕਿਰਨ ਰਾਓ, ਆਰਤੀ ਸ਼ੈੱਟੀ, ਆਦਿਤਿਆ ਰਾਏ ਕਪੂਰ, ਅਰਜੁਨ ਕਪੂਰ, ਕਰਨ ਜੌਹਰ ਅਤੇ ਅਭਿਸ਼ੇਕ ਵਰਮਨ ਸਮੇਤ ਕਈ ਸੈਲੇਬਸ ਨੇ ਰਣਬੀਰ ਦੀ ਪਾਰਟੀ 'ਚ ਸ਼ਿਰਕਤ ਕੀਤੀ। ਤੁਹਾਨੂੰ ਦੱਸ ਦਈਏ ਅਨੁਰਾਗ ਕਸ਼ਯਪ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਂਬੇ ਵੈਲਵੇਟ' 'ਚ ਰਣਬੀਰ ਕਪੂਰ ਤੋਂ ਇਲਾਵਾ ਅਨੁਸ਼ਕਾ ਸ਼ਰਮਾ, ਕਰਨ ਜੌਹਰ, ਰਵੀਨਾ ਟੰਡਨ, ਕੇਕੇ ਮੇਨਨ ਅਤੇ ਵਿਵਾਨ ਸ਼ਾਹ ਵੀ ਅਹਿਮ ਭੂਮਿਕਾਵਾਂ 'ਚ ਹਨ। ਇਹ ਫਿਲਮ 15 ਮਈ ਨੂੰ ਰਿਲੀਜ਼ ਹੋਵੇਗੀ।
ਜਦੋਂ ਤੌਲੀਏ 'ਚ ਇਨ੍ਹਾਂ ਅਭਿਨੇਤਰੀਆਂ ਨੇ ਲਾਹੀ ਸ਼ਰਮ (ਦੇਖੋ ਤਸਵੀਰਾਂ)
NEXT STORY