ਨਵੀਂ ਦਿੱਲੀ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਫੇਸਬੁੱਕ 'ਤੇ ਫਾਲੋਅਰਸ ਦੀ ਗਿਣਤੀ ਹੁਣ 2 ਕਰੋੜ ਪਾਰ ਕਰ ਗਈ ਹੈ। ਅਮਿਤਾਭ ਸੋਸ਼ਲ ਮੀਡੀਆ 'ਤੇ ਬਹੁਤ ਹੀ ਚੌਕਨੇ ਰਹਿੰਦੇ ਹਨ ਅਤੇ ਰੋਜ਼ਾਨਾ ਆਪਣੇ ਪ੍ਰਸੰਸ਼ਕਾਂ ਨਾਲ ਟਵਿੱਟਰ, ਫੇਸਬੁੱਕ ਅਤੇ ਬਲਾਗ ਰਾਹੀਂ ਜੁੜੇ ਰਹਿੰਦੇ ਹਨ।
ਬਚਨ ਨੇ ਆਪਣੇ ਬਲਾਗ 'ਤੇ ਲਿਖਿਆ, ''ਹਾਂ ਹੁਣ ਫੇਸਬੁੱਕ 'ਤੇ ਦੋ ਕਰੋੜ ਲੋਕ ਜੁੜੇ ਹਨ ਅਤੇ ਇਹ ਕਦੇ ਵੀ ਸੰਭਵ ਨਹੀਂ ਹੋ ਪਾਉਂਦਾ ਜੇਕਰ ਤੁਹਾਡਾ ਪਿਆਰ ਮੈਨੂੰ ਨਾ ਮਿਲਦਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਹੁਣ ਮੇਰੇ ਕੋਲ ਇਕ ਹੋਰ ਰਿਕਾਰਡ ਹੈ।'' ਟਵਿੱਟਰ 'ਤੇ ਅਮਿਤਾਭ ਦੇ ਫਾਲੋਅਰਸ ਦੀ ਗਿਣਤੀ ਇਕ ਕਰੋੜ 37 ਲੱਖ ਦੇ ਨੇੜੇ ਹੈ।
ਛੇਤੀ ਸਾਹਮਣੇ ਆਵੇਗਾ 'ਬਜਰੰਗੀ ਭਾਈਜਾਨ'
NEXT STORY