ਮੁੰਬਈ- ਨੀਰਜ ਪਾਂਡੇ ਇਨ੍ਹੀਂ ਦਿਨੀਂ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਫਿਲਮ ਬਣਾ ਰਹੇ ਹਨ। ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ ਨਾਂ ਦੀ ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਧੋਨੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਖਬਰ ਹੈ ਕਿ ਇਸ ਫਿਲਮ 'ਚ ਧੋਨੀ ਦੇ ਜੀਵਨ ਨਾਲ ਜੁੜੇ ਕੁਝ ਅਣਛੂਹੇ ਪਹਿਲੂਆਂ ਨੂੰ ਦਿਖਾਇਆ ਜਾਵੇਗਾ। ਸੁਣਨ 'ਚ ਆਇਆ ਹੈ ਕਿ ਨਿਰਦੇਸ਼ਕ ਨੇ ਫਿਲਮ 'ਚ ਧੋਨੀ ਦੀ ਐਕਸ ਗਰਲਫਰੈਂਡ ਸਬੰਧੀ ਦਿਖਾਉਣ ਲਈ ਵੀ ਕ੍ਰਿਕਟਰ ਦੀ ਸਹਿਮਤੀ ਲੈ ਲਈ ਹੈ। ਉਨ੍ਹਾਂ ਦੀ ਇਹ ਐਕਸ ਗਰਲਫਰੈਂਡ ਹੁਣ ਇਸ ਦੁਨੀਆ 'ਚ ਨਹੀਂ ਹੈ।
ਖਬਰਾਂ ਮੁਤਾਬਕ ਧੋਨੀ ਦੀ ਇਹ ਗਰਲਫਰੈਂਡ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ ਪਰ ਧੋਨੀ ਦੇ ਕ੍ਰਿਕਟ 'ਚ ਨਾਂ ਕਮਾਉਣ ਤੋਂ ਬਾਅਦ ਉਹ ਉਸ ਕੋਲ ਵਾਪਸ ਪਰਤਣਾ ਚਾਹੁੰਦੀ ਸੀ ਪਰ ਉਦੋਂ ਤਕ ਧੋਨੀ ਆਪਣੇ ਅਤੀਤ ਤੋਂ ਉੱਭਰ ਚੁੱਕੇ ਸਨ। ਸੂਤਰਾਂ ਨੇ ਕਿਹਾ ਕਿ ਇਸ ਲੜਕੀ ਦੀ ਮੌਤ ਹੋ ਗਈ ਸੀ। ਫਿਲਮ ਨਿਰਮਾਤਾ ਇਸ ਕਿਰਦਾਰ ਲਈ ਇਕ ਨਵੇਂ ਚਿਹਰੇ ਦੀ ਭਾਲ ਕਰ ਰਹੇ ਹਨ। ਫਿਲਮ 'ਚ ਕ੍ਰਿਕਟਰ ਦੀ ਪਤਨੀ ਸਾਕਸ਼ੀ ਦਾ ਕਿਰਦਾਰ ਵੀ ਅਹਿਮ ਹੋਵੇਗਾ। ਧੋਨੀ ਦੀ ਐਕਸ ਗਰਲਫਰੈਂਡ ਦੀ ਮੌਤ ਤੋਂ ਬਾਅਦ ਸਾਕਸ਼ੀ ਦੇ ਕਿਰਦਾਰ ਦੀ ਐਂਟਰੀ ਹੋਵੇਗੀ।
ਫੇਸਬੁੱਕ 'ਤੇ ਬਿਗ ਬੀ ਦੇ ਦੋ ਕਰੋੜ ਫਾਲੋਅਰਸ
NEXT STORY