ਨਵੀਂ ਦਿੱਲੀ- ਬਾਲੀਵੁੱਡ ਦੀ ਬੇਬੀ ਡੌਲ ਦੇ ਨਾਂ ਨਾਲ ਮਸ਼ਹੂਰ ਸੰਨੀ ਲਿਓਨ ਅਤੇ ਪਤੀ ਡੈਨੀਅਲ ਹਮੇਸ਼ਾ ਇਕੱਠੇ ਦੇਖੇ ਗਏ ਹਨ। ਉਹ ਆਪਣੀ ਪਤਨੀ ਦਾ ਬਹੁਤ ਹੀ ਖਿਆਲ ਰਖਦੇ ਹਨ ਪਰ ਡੈਨੀਅਲ ਹੁਣ ਬਾਲੀਵੁੱਡ 'ਚ ਡੈਬਿਊ ਕਰਨ ਲਈ ਤਿਆਰ ਹਨ। ਡੈਨੀਅਲ ਫਿਲਮ 'ਡੇਨਜਰਸ ਹੁਸਨ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਹਨ। ਉਹ ਇਕ ਫਿਲਮ ਦੇ ਸੀਨ 'ਚ ਸੰਨੀ ਦੇ ਸਾਹਮਣੇ ਕਿਸੇ ਹੋਰ ਅਭਿਨੇਤਰੀ ਨਾਲ ਲਵ ਮੇਕਿੰਗ ਸੀਨ ਦਿੰਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਨੇਤਰਾ ਸਿਨੇਮੈਟਿਕਸ ਪ੍ਰੋਡਿਊਸ ਕਰ ਰਹੇ ਹਨ ਤਾਂ ਨਿਰਦੇਸ਼ਨ ਦੀ ਦਿਨੇਸ਼ ਤਿਵਾਰੀ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਸੰਨੀ ਲਿਓਨ ਜਿਸ ਨੇ ਮਹੇਸ਼ ਭੱਟ ਦੀ ਫਿਲਮ 'ਜਿਸਮ 2' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਏਕਤਾ ਕਪੂਰ ਦੀ ਫਿਲਮ 'ਰਾਗਿਨੀ ਐੱਮ. ਐੱਮ. ਐੱਸ 2' ਨਾਲ ਵੀ ਸੰਨੀ ਨੇ ਖੂਬ ਵਾਹਵਾਈ ਲੁੱਟੀ ਸੀ।
ਧੋਨੀ ਦੀ ਐਕਸ ਗਰਲਫਰੈਂਡ ਦੀ ਮੌਤ ਦਾ ਖੁੱਲ੍ਹੇਗਾ ਰਾਜ਼!
NEXT STORY