ਮੁੰਬਈ- ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਬੀਤੇ ਸਾਲ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ। ਇਹ ਗੱਲ ਉਸ ਨੇ ਖੁਦ ਬਿਆਨ ਕੀਤੀ ਹੈ। ਦੀਪਿਕਾ ਨੇ ਹੁਣ ਖੁਦ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਸਲਾਹ ਬਣਾਈ ਹੈ। ਦੀਪਿਕਾ 21 ਮਾਰਚ 2014 ਨੂੰ ਮਾਨਸਿਕ ਬੀਮਾਰੀਆਂ ਨਾਲ ਜੂਝਣ ਵਾਲੇ ਲੋਕਾਂ ਦੀ ਮਦਦ ਲਈ ਲਿਵ ਲਵ ਲਾਫ ਫਾਊਂਡੇਸ਼ਨ ਨਾਂ ਦੇ ਇਕ ਮੈਂਟਲ ਹੈਲਥ ਸੈਂਟਰ ਨੂੰ ਲਾਂਚ ਕਰਨ ਜਾ ਰਹੀ ਹੈ।
ਦੀਪਿਕਾ ਨੇ ਸਿ ਸਾਲ ਦੀ ਸ਼ੁਰੂਆਤ 'ਚ ਡਿਪ੍ਰੈਸ਼ਨ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਨੇ ਟਵੀਟ ਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਦੀਪਿਕਾ ਡਾਕਟਰਾਂ ਤੇ ਮਾਹਿਰਾਂ ਦੀ ਟੀਮ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਸ ਨੇ ਆਪਣੇ ਫਾਊਂਡੇਸ਼ਨ ਨੂੰ ਰਜਿਸਟਰ ਕਰਵਾ ਲਿਆ ਹੈ।
ਦੀਪਿਕਾ ਨੇ ਇਸ ਸਬੰਧੀ ਕਿਹਾ ਕਿ ਆਪਣੇ ਬਾਕੀ ਕੰਮਾਂ ਦੇ ਨਾਲ-ਨਾਲ ਮੈਂਟਲ ਹੈਲਥ ਵੀ ਬੇਹੱਦ ਜ਼ਰੂਰੀ ਹੈ ਤੇ ਇਸ ਦੇ ਲਈ ਉਸ ਕੋਲੋਂ ਜੋ ਵੀ ਹੋਵੇਗਾ, ਉਹ ਕਰਨਾ ਚਾਹੇਗੀ। ਦੀਪਿਕਾ ਨੇ 21 ਮਾਰਚ ਨੂੰ ਇਸ ਲਈ ਚੁਣਿਆ ਹੈ ਕਿਉਂਕਿ ਇਹੀ ਉਹ ਦਿਨ ਸੀ, ਜਦੋਂ ਪਿਛਲੇ ਸਾਲ ਉਸ ਨੇ ਡਿਪ੍ਰੈਸ਼ਨ ਨਾਲ ਉਭਰਨ ਲਈ ਇਕ ਪ੍ਰਫੈਸ਼ਨਲ ਦੀ ਮਦਦ ਲੈਣ ਦਾ ਫੈਸਲਾ ਕੀਤਾ ਸੀ।
ਮੁੜ ਇਕੱਠੀ ਰੋਮਾਂਸ ਕਰਦੀ ਨਜ਼ਰ ਆਵੇਗੀ ਹੌਟ ਹੀਰੋ ਤੇ ਹੀਰੋਇਨ ਦੀ ਜੋੜੀ (ਦੇਖੋ ਤਸਵੀਰਾਂ)
NEXT STORY