ਮੁੰਬਈ- ਬਾਲੀਵੁੱਡ ਦੀ ਰਾਕਸਟਾਰ ਗਰਲ ਨਰਗਿਸ ਫਾਖਰੀ ਸਿਲਵਰ ਸਕ੍ਰੀਨ 'ਤੇ ਇਕ ਵਾਰ ਮੁੜ ਤੋਂ ਅਭਿਨੇਤਾ ਜੌਨ ਅਬ੍ਰਾਹਮ ਨਾਲ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਫਿਰੋਜ਼ ਨਾਡਿਆਡਵਾਲਾ ਆਪਣੀ ਸੁਪਰਹਿੱਟ ਫਿਲਮ ਹੇਰਾਫੇਰੀ ਦਾ ਤੀਜਾ ਭਾਗ ਬਣਾਉਣ ਜਾ ਰਹੇ ਹਨ। ਇਸ ਫਿਲਮ ਲਈ ਜੌਨ ਅਬ੍ਰਾਹਮ ਅਭਿਸ਼ੇਕ ਬੱਚਨ ਤੇ ਸੁਨੀਲ ਸ਼ੈੱਟੀ ਦੀ ਚੋਣ ਕੀਤੀ ਗਈ ਹੈ। ਹੁਣ ਇਨ੍ਹਾਂ ਦੀਆਂ ਹੀਰੋਇਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਏ ਗ੍ਰੇਡ ਦੀਆਂ ਅਭਿਨੇਤਰੀਆਂ ਫਿਲਮ 'ਚ ਰੁਚੀ ਨਹੀਂ ਲੈ ਰਹੀਆਂ ਹਨ ਕਿਉਂਕਿ ਹੇਰਾਫੇਰੀ ਸੀਰੀਜ਼ 'ਚ ਅਭਿਨੇਤਰੀਆਂ ਲਈ ਕਰਨ ਲਈ ਕੁਝ ਨਹੀਂ ਹੁੰਦਾ ਹੈ। ਨਿਰਮਾਤਾ ਵੀ ਬਜਟ ਨਹੀਂ ਵਧਾਉਣਾ ਚਾਹੁੰਦੇ, ਇਸ ਲਈ ਬੀ ਗ੍ਰੇਡ ਦੀਆਂ ਹੀਰੋਇਨਾਂ 'ਤੇ ਨਜ਼ਰ ਦੌੜਾਈ ਜਾ ਰਹੀ ਹੈ। ਫਿਲਮ ਦੇ ਨਿਰਦੇਸ਼ਕ ਨੀਰਜ ਵੋਹਰਾ ਹਾਲਾਂਕਿ ਇਸ ਤੋਂ ਇਨਕਾਰ ਕਰਦੇ ਹਨ ਪਰ ਚਰਚਾ ਹੈ ਕਿ ਪਹਿਲੀ ਹੀਰੋਇਨ ਦੇ ਰੂਪ 'ਚ ਨਰਗਿਸ ਫਾਖਰੀ ਦਾ ਨਾਂ ਤੈਅ ਹੋ ਗਿਆ ਹੈ। ਨਰਗਿਸ ਜੌਨ ਅਬ੍ਰਾਹਮ ਦੇ ਆਪੋਜ਼ਿਟ ਨਜ਼ਰ ਆਵੇਗੀ। ਦੋਵੇਂ ਮਦਰਾਸ ਕੈਫੇ 'ਚ ਵੀ ਇਕੱਠੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਐਕਸ਼ਨ ਜੈਕਸਨ ਦੀ ਮਨਸਵੀ ਮਮਗਈ ਤੇ ਲੇਕਰ ਹਮ ਦੀਵਾਨਾ ਦਿਲ ਦੀ ਹੀਰੋਇਨ ਦੀਕਸ਼ਾ ਸੇਠ ਦੇ ਨਾਵਾਂ 'ਤੇ ਵਿਚਾਰ ਚਰਚਾ ਹੋ ਰਹੀ ਹੈ।
OMG: ਕੈਲੰਡਰ ਲਈ ਪੂਜਾ ਮਿਸ਼ਰਾ ਦਾ ਇੰਨਾ ਹੌਟ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY