ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਲਈ ਵਿਵਾਦਾਂ 'ਚ ਫੱਸਣਾ ਕੋਈ ਵੱਡੀ ਗੱਲ ਨਹੀਂ ਹੈ। ਉਹ ਆਏ ਦਿਨ ਕੁਝ ਨਾ ਕੁਝ ਅਜਿਹਾ ਕਰਦੇ ਰਹਿੰਦੇ ਹਨ ਕਿ ਇਹ ਸਭ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਵਾਨਖੇੜੇ ਸਟੇਡੀਅਮ 'ਚ ਬਵਾਲ ਮਮਾਲੇ 'ਚ ਸ਼ਾਹਰੁਖ ਖਾਨ ਖਿਲਾਫ ਐੱਫ. ਆਈ. ਆਰ ਦੇ ਹੁਕਮ ਮਿਲੇ ਹਨ। ਤੁਹਾਨੂੰ ਦੱਸ ਦਈਏ ਸਾਲ 2013 'ਚ ਆਈ. ਪੀ. ਐੱਲ. ਦੇ ਇਕ ਮੈਚ 'ਚ ਕੇਕੇ ਆਰ ਦੀ ਜਿੱਤ ਤੋਂ ਬਾਅਦ ਸ਼ਾਹਰੁਖ ਨੇ ਮੈਦਾਨ 'ਚ ਜਾਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਹ ਗਾਲ੍ਹਾਂ ਕੱਢਣ ਅਤੇ ਹੱਥੋਪਾਈ ਕਰਨ ਲੱਗ ਗਏ ਸਨ। ਬਚਾਅ ਲਈ ਆਏ ਐੱਮ. ਸੀ. ਏ. ਦੇ ਅਧਿਕਾਰੀਆਂ ਨਾਲ ਵੀ ਸ਼ਾਹਰੁਖ ਝਗੜ ਪਏ। ਸ਼ਾਹਰੁਖ 'ਤੇ ਨਸ਼ਾ 'ਚ ਟੱਲੀ ਹੋ ਕੇ ਬਵਾਲ ਕਰਨ ਦਾ ਦੋਸ਼ ਲੱਗਿਆ।
ਡਿਪ੍ਰੈਸ਼ਨ ਦੀ ਸ਼ਿਕਾਰ ਸੀ ਦੀਪਿਕਾ, ਹੁਣ ਕਰੇਗੀ ਦੂਜਿਆਂ ਦੀ ਮਦਦ
NEXT STORY