ਮੁੰਬਈ- ਲੱਗਦਾ ਹੈ ਕਿ ਸ਼ਾਹਰੁਖ ਖਾਨ ਦੇ ਛੋਟੇ ਬੇਟੇ ਅਬਰਾਮ ਨੂੰ ਕਿਤਾਬਾਂ ਬਹੁਤ ਹੀ ਪਸੰਦ ਆਉਣ ਲੱਗੀਆਂ ਹਨ। ਇਸ ਲਈ ਤਾਂ ਸ਼ਾਹਰੁਖ ਖਾਨ ਨੇ ਆਪਣੇ ਇਸ ਪਿਆਰੇ ਬੇਟੇ ਦੀ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਹੈ, ਜਿਸ 'ਚ ਉਹ ਇਕ ਕਿਤਾਬ ਨਾਲ ਨਜ਼ਰ ਆ ਰਹੇ ਹਨ ਅਤੇ ਬਹੁਤ ਹੀ ਕਿਊਟ ਲੱਗ ਰਹੇ ਹਨ। ਸ਼ਾਹਰੁਖ ਪਹਿਲਾਂ ਵੀ ਅਬਰਾਮ ਦੀਆਂ ਤਸਵੀਰਾਂ ਟਵਿੱਟਰ 'ਤੇ ਪੋਸਟ ਕਰ ਚੁੱਕੇ ਹਨ। ਨਵੀਂ ਤਸਵੀਰ ਨਾਲ ਉਨ੍ਹਾਂ ਨੇ ਇਕ ਕੈਪਸ਼ਨ ਵੀ ਲਿਖੀ ਹੈ ਜਿਸ 'ਚ ਮਸ਼ਹੂਰ ਅਭਿਨੇਤਾ, ਰਾਈਟਰ ਸਟੀਫਨ ਫ੍ਰਾਈ ਦਾ ਇਕ ਲਾਈਨ ਲਿਖੀ ਹੈ, ''ਕਿਤਾਬਾਂ ਸੜਨ ਨਾਲ ਉਨੀਆਂ ਨਹੀਂ ਡਰਦੀਆਂ ਹਨ ਜਿੰਨੀਆਂ ਪੌੜੀਆਂ ਲਿਫਟ ਤੋਂ ਡਰਦੀਆਂ ਹਨ। ਇਸ ਦਾ ਸਬੂਤ ਕਿਤਾਬ ਪੜ੍ਹਨ ਨਾਲ ਹੀ ਮਿਲਦਾ ਹੈ ਅਤੇ ਇਹ ਸੱਚ ਵੀ ਹੈ।'' ਜ਼ਿਕਰਯੋਗ ਹੈ ਕਿ ਸ਼ਾਹਰੁਖ ਨੇ ਜ਼ਖਮੀ ਹੋਣ ਦੀ ਖਬਰ ਵੀ ਟਵੀਟ ਰਾਹੀਂ ਹੀ ਦਿੱਤੀ ਸੀ। ਆਪਣੀ ਨਵੀਂ ਫਿਲਮ 'ਫੈਨ' ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਉਨ੍ਹਾਂ ਦੀ ਇਹ ਫਿਲਮ ਇਸ ਸਾਲ ਦੇ ਆਖੀਰ 'ਚ ਰਿਲੀਜ਼ ਹੋਵੇਗੀ
ਫਿਲਮ ਦੀ ਸ਼ੂਟਿੰਗ ਤੋਂ ਬਾਅਦ ਰਾਜਸਥਾਨੀ ਅਵਤਾਰ 'ਚ ਦਿਖੀ ਸੋਨਮ (ਦੇਖੋ ਤਸਵੀਰਾਂ)
NEXT STORY