ਜਲੰਧਰ- ਬਾਲੀਵੁੱਡ ਫਿਲਮ 'ਦਿੱਲੀਵਾਲੀ ਜ਼ਾਲਿਮ ਗਰਲਫਰੈਂਡ' ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਦਾ ਨਿਰਦੇਸ਼ਨ ਜਤਿੰਦਰ ਕੌਰ ਨੇ ਕੀਤਾ ਹੈ। ਇਸ ਫਿਲਮ 'ਚ ਮੁੱਖ ਕਿਰਦਾਰਾਂ ਵਜੋਂ ਦਿਵੇਂਦੂ ਸ਼ਰਮਾ, ਜੈਕੀ ਸ਼ਰਾਫ ਤੇ ਪਰਾਚੀ ਮਿਸ਼ਰਾ ਨਜ਼ਰ ਆ ਰਹੇ ਹਨ। ਦੱਸ ਦਿੱਤਾ ਜਾਵੇ ਕਿ ਫਿਲਮ ਆਪਣੇ ਸੰਗੀਤ ਕਾਰਨ ਕਾਫੀ ਚਰਚਾ ਵਿਚ ਹੈ। ਇਸ ਫਿਲਮ ਦੇ ਗੀਤ ਟੌਪ 10 ਦੀ ਲਿਸਟ ਵਿਚ ਵੀ ਟਿਕੇ ਹੋਏ ਹਨ।
ਫਿਲਮ ਦੀ ਕਹਾਣੀ ਇਕ ਲੜਕੇ ਦੇ ਪਿਆਰ ਨੂੰ ਦਰਸਾਉਂਦੀ ਹੈ। ਜਿਹੜਾ ਆਪਣੀ ਗਰਲਫਰੈਂਡ ਨੂੰ ਇੰਪਰੈੱਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕਿਉਂਕਿ ਉਸ ਦੀ ਗਰਲਫਰੈਂਡ ਜ਼ਾਲਿਮ ਹੈ, ਇਸ ਲਈ ਲੜਕੇ ਦੇ ਮਾੜੇ ਦਿਨ ਸ਼ੁਰੂ ਹੋ ਜਾਂਦੇ ਹਨ। ਫਿਲਮ ਦੇ ਸਾਰੇ ਹੀ ਕਿਰਦਾਰ ਦਿਲਚਸਪ ਹਨ ਪਰ ਜੈਕੀ ਸ਼ਰਾਫ ਦਾ ਕਿਰਦਾਰ ਸਭ ਤੋਂ ਮਜ਼ੇਦਾਰ ਹੈ। ਕੁਲ ਮਿਲਾ ਕੇ ਫਿਲਮ ਦੀ ਕਹਾਣੀ ਨਾਲੋਂ ਵੱਧ ਉਸ ਦਾ ਸੰਗੀਤ ਜ਼ਿਆਦਾ ਹਿੱਟ ਹੈ।
OMG! ਫੋਟੋਸ਼ੂਟ ਦੇ ਮਾਮਲੇ 'ਚ TV ਦੀਆਂ ਸੰਸਕਾਰੀ ਨੂੰਹਾਂ ਨੇ ਬਾਲੀਵੁੱਡ ਨੂੰ ਵੀ ਛੱਡਿਆ ਪਿੱਛੇ (ਦੇਖੋ ਤਸਵੀਰਾਂ)
NEXT STORY