ਮੁੰਬਈ- ਫਿਲਮਕਾਰ ਦਿਬਾਕਰ ਬੈਨਰਜੀ ਆਪਣੀ ਅਗਲੀ ਫਿਲਮ ਡਿਟੈਕਟਿਵ ਬਿਓਮਕੇਸ਼ ਬਕਸ਼ੀ 'ਚ ਮੁੱਖ ਭੂਮਿਕਾ ਨਿਭਾਅ ਰਹੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਲੁਕੀ ਪ੍ਰਤਿਭਾ 'ਤੇ ਡੁੱਲ੍ਹ ਗਏ ਹਨ। ਉਹ ਕਹਿੰਦੇ ਹਨ ਕਿ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਸੁਸ਼ਾਂਤ ਨੂੰ ਇਸ ਫਿਲਮ 'ਚ ਮੁੱਖ ਭੂਮਿਕਾ ਦਿੱਤੀ। ਦਿਬਾਕਰ ਨੇ ਇਥੇ ਕਿਹਾ ਕਿ ਉਹ ਫਿਲਮ ਲਈ ਉਸ ਦੀ ਪਹਿਲੀ ਪਸੰਦ ਸੀ। ਉਸ ਨੇ ਜਦੋਂ ਆਦਿੱਤਿਆ ਚੋਪੜਾ ਨਾਲ ਫਿਲਮ ਸਬੰਧੀ ਚਰਚਾ ਕੀਤੀ ਤਾਂ ਉਨ੍ਹਾਂ ਦੇ ਦਿਮਾਗ ਵਿਚ ਸੁਸ਼ਾਂਤ ਦਾ ਨਾਂ ਆਇਆ।
ਉਨ੍ਹਾਂ ਨੂੰ ਪਤਾ ਸੀ ਕਿ ਸਿਰਫ ਸੁਸ਼ਾਂਤ ਹੀ ਬਿਓਮਕੇਸ਼ ਬਣ ਸਕਦੇ ਹਨ ਕਿਉਂਕਿ ਸੁਸ਼ਾਂਤ 'ਚ ਇਕ ਰਹੱਸਮਈ ਗੁਣ ਹੈ, ਜਿਹੜਾ ਇਸ ਕਿਰਦਾਰ ਲਈ ਵਧੀਆ ਕੰਮ ਕਰ ਰਿਹਾ ਹੈ। ਉਹ ਆਪਣੇ ਆਪ 'ਚ ਸੀਮਤ ਰਹਿੰਦੇ ਹਨ। ਦਿਬਾਕਰ ਸੁਸ਼ਾਂਤ ਦੇ ਮਿਹਨਤਕਸ਼ ਰਵੱਈਏ ਦੀ ਤਾਰੀਫ ਕਰਦੇ ਹਨ। ਦਿਬਾਕਰ ਨੇ ਕਿਹਾ ਕਿ ਉਸ ਨੇ ਇਸ ਫਿਲਮ ਲਈ ਅੱਠ ਕਿਲੋ ਭਾਰ ਘਟਾਇਆ ਹੈ। ਉਸ ਨੇ ਕੋਲਕਾਤਾ ਵਿਚ ਕਈ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਸ ਦੀ ਦਿੱਖ ਨੂੰ ਆਪਣੇ ਦਿਮਾਗ 'ਚ ਉਤਾਰਿਆ। ਹਰ ਕੋਈ ਇਹ ਨਹੀਂ ਕਰ ਸਕਦਾ। ਦਰਸ਼ਕਾਂ ਨੂੰ ਪਹਿਲਾਂ ਕਦੇ ਸੁਸ਼ਾਂਤ ਦਾ ਅਜਿਹਾ ਕਿਰਦਾਰ ਦੇਖਣ ਨੂੰ ਨਹੀਂ ਮਿਲਿਆ ਹੈ। ਇਹ ਫਿਲਮ 3 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।
Omg : ਸੈਲੇਨਾ ਗੋਮੇਜ਼ ਦੇ ਇੰਨੇ ਬੋਲਡ ਅੰਦਾਜ਼ ਤਾਂ ਦੇਖੇ ਹੀ ਨਹੀਂ ਕਦੇ (ਦੇਖੋ ਤਸਵੀਰਾਂ)
NEXT STORY