ਮੁੰਬਈ- ਹਿੰਦੀ ਫਿਲਮ ਹੀਰੋਪੰਤੀ ਨਾਲ ਆਪਣੇ ਕਰੀਅਰ ਦੀ ਸ਼ੂਰਆਤ ਕਰਨ ਵਾਲੀ ਕ੍ਰਿਤੀ ਸੈਨਨ ਦੱਖਣ ਭਾਰਤੀ ਫਿਲਮਾਂ 'ਚ ਵੀ ਆਪਣੀ ਕਿਮਸਤ ਅਜ਼ਮਾ ਰਹੀ ਹੈ। ਉਸ ਨੂੰ ਦੋਵੇਂ ਫਿਲਮ ਇੰਡਸਟਰੀਜ਼ 'ਚ ਸੰਤੁਲਨ ਬਣਾਉਣ ਦੀ ਉਮੀਦ ਹੈ। ਕ੍ਰਿਤੀ ਨੇ ਕਿਹਾ ਕਿ ਉਹ ਕੰਮ ਕਰਨ 'ਚ ਵਿਸ਼ਵਾਸ ਕਰਦੀ ਹੈ। ਉਸ ਨੇ ਇਕੱਠਿਆਂ ਆਪਣੀ ਪਹਿਲੀ ਹਿੰਦੀ ਤੇ ਤੇਲਗੂ ਫਿਲਮਾਂ ਸਾਈਨ ਕੀਤੀਆਂ। ਉਸ ਨੇ ਹੀਰੋਪੰਤੀ ਦੇ ਬਾਅਦ ਇਕ ਹੋਰ ਤੇਲਗੂ ਫਿਲਮ ਕੀਤੀ ਕਿਉਂਕਿ ਉਹ ਹਿੰਦੀ ਤੇ ਦੱਖਣ ਭਾਰਤੀ ਫਿਲਮ ਇੰਡਸਟਰੀ 'ਚ ਬੈਲੇਂਸ ਬਣਾਉਣਾ ਚਾਹੁੰਦੀ ਹੈ।
ਉਸ ਨੇ ਅੱਗੇ ਕਿਹਾ ਕਿ ਉਹ ਹਰ ਜਗ੍ਹਾ ਕੁਝ ਬਿਹਤਰੀਨ ਤੇ ਪ੍ਰਤਿਭਾਸ਼ਾਲੀ ਵਿਅਕਤੀ ਹੈ। ਫਿਲਮ ਇੰਡਸਟਰੀ 'ਚ ਮੁਕਾਬਲੇ ਸਬੰਧੀ ਦੱਸਦਿਆਂ ਉਸ ਨੇ ਕਿਹਾ ਕਿ ਇਹ ਇਕ ਚੰਗੀ ਚੀਜ਼ ਹੈ। ਉਹ ਇਸ ਨੂੰ ਸਾਕਾਰਾਤਮਕ ਰੂਪ ਨਾਲ ਲੈਂਦੀ ਹੈ। ਇਥੇ ਕੋਈ ਦਬਾਅ ਨਹੀਂ ਹੈ ਪਰ ਇਹ ਇਕ ਸਾਕਾਰਾਤਮਕ ਮੁਕਾਬਲਾ ਹੈ ਕਿਉਂਕਿ ਇਸ ਉਦਯੋਗ ਜਗਤ 'ਚ ਇਕੱਠੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਲੋਕ ਕੰਮ ਕਰ ਰਹੇ ਹਨ।
ਸੁਸ਼ਾਂਤ ਦੀ ਲੁਕੀ ਪ੍ਰਤਿਭਾ 'ਤੇ ਡੁੱਲ੍ਹੇ ਦਿਬਾਕਰ
NEXT STORY