ਮੋਗਾ (ਆਜਾਦ) : ਮੋਗਾ ਜ਼ਿਲੇ ਦੇ ਪਿੰਡ ਖੋਸਾ ਪਾਂਡੋ ਨਿਵਾਸੀ ਕੈਨੇਡਾ ਸਿਟੀਜ਼ਨ ਨਵਨੀਤ ਕੌਰ ਨੇ ਆਪਣੇ ਕੈਨੇਡਾ ਰਹਿੰਦੇ ਪਤੀ 'ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਮਿਲੀਭੁਗਤ ਕਰਕੇ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਢਣ ਦੇ ਇਲਾਵਾ ਉਸ ਦੇ ਲੱਖਾਂ ਰੁਪਏ ਨਕਦ ਅਤੇ ਦਾਜ ਦਾ ਸਾਮਾਨ ਹੜੱਪ ਕਰਨ ਦਾ ਦੋਸ਼ ਲਾਇਆ ਹੈ।
ਇਸ ਸਬੰਧ ਵਿਚ ਥਾਣਾ ਐੱਨ. ਆਰ. ਆਈ. ਮੋਗਾ ਵਲੋਂ ਆਈ. ਜੀ. ਐੱਨ. ਆਰ. ਆਈ. ਪੰਜਾਬ ਦੇ ਆਦੇਸ਼ਾਂ 'ਤੇ ਜਾਂਚ ਦੇ ਬਾਅਦ ਨਵਨੀਤ ਕੌਰ ਪੁੱਤਰੀ ਪ੍ਰੀਤਮ ਸਿੰਘ, ਦੀ ਸ਼ਿਕਾਇਤ 'ਤੇ ਉਸ ਦੇ ਪਤੀ ਹਰਗੋਬਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਪਿੰਡ ਸਮਾਧ ਭਾਈ ਹਾਲ ਕੈਨੇਡਾ ਅਤੇ ਉਸ ਦੇ ਪਿਤਾ ਮੁਖਤਿਆਰ ਸਿੰਘ ਨਿਵਾਸੀ ਸਮਾਧ ਭਾਈ ਦੇ ਖਿਲਾਫ਼ ਧੋਖਾਦੇਹੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
'ਉੜਤਾ ਪੰਜਾਬ' ਦੀ ਸ਼ੂਟਿੰਗ ਦੇ ਚਲਦੇ ਕਰੀਨਾ ਨੂੰ ਮਿਲਿਆ ਕੀਮਤੀ ਤੋਹਫਾ (ਦੇਖੋ ਤਸਵੀਰਾਂ)
NEXT STORY