ਮੋਹਾਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਨੇ ਸ਼ੁਕਰਵਾਰ ਨੂੰ ਮੋਹਾਲੀ ਦੀ ਜ਼ਿਲਾ ਅਦਾਲਤ 'ਚ ਤਲਾਕ ਲਈ ਅਰਜ਼ੀ ਦਾਇਰ ਕੀਤੀ। ਤਲਾਕ ਦੀ ਅਰਜ਼ੀ ਦਾਇਰ ਕਰਨ ਤੋਂ ਬਾਅਦ ਜਦੋਂ ਮਾਨ ਅਦਾਲਤ 'ਚੋਂ ਬਾਹਰ ਨਿਕਲੇ ਤਾਂ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਇਸ ਬਾਰੇ ਕੁਝ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਇਸ ਬਾਰੇ ਉਹ ਕੁਝ ਨਹੀਂ ਬੋਲਣਾ ਚਾਹੁੰਦੇ।
ਜ਼ਿਕਰਯੋਗ ਹੈ ਕਿ ਮਾਨ ਜਦੋਂ ਤੋਂ ਸਿਆਸਤ ਵਿਚ ਆਏ ਹਨ ਉਦੋਂ ਤੋਂ ਪਰਿਵਾਰ ਨੂੰ ਟਾਈਮ ਨਹੀਂ ਦੇ ਪਾ ਰਹੇ ਸਨ। ਇਹੀ ਵਜ੍ਹਾ ਬਣੀ ਹੈ ਇਸ ਪਤੀ-ਪਤਨੀ ਦੇ ਵਿਚ ਤਲਾਕ ਦੀ। ਹਾਲਾਂਕਿ ਅਦਾਲਤ 'ਚ ਜਿਹੜੀ ਖਾਸ ਗੱਲ ਦੇਖਣ ਨੂੰ ਮਿਲੀ ਉਹ ਇਹ ਸੀ ਕਿ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਦੋਵੇਂ ਇਕ ਹੀ ਕਾਰ ਵਿਚ ਅਦਾਲਤ ਆਏ ਅਤੇ ਆਪਣੇ ਵਕੀਲ ਨਾਲ ਕੋਰਟ ਰੂਮ 'ਚ ਜਾ ਕੇ ਕਾਗਜ਼ਾਤ 'ਤੇ ਸਾਈਨ ਕਰਕੇ ਵਾਪਸ ਚਲੇ ਗਏ।
ਮਾਮੂਲੀ ਜਿਹਾ ਡਰਾਈਵਰ ਪਰ ਸੱਚਾਈ ਸੁਣ ਤੁਸੀਂ ਵੀ ਕਹੋਗੇ ਬਈ ਬੰਦੇ 'ਚ ਦਮ ਹੈ (ਦੇਖੋ ਤਸਵੀਰਾਂ)
NEXT STORY