ਪਟਿਆਲਾ : 'ਰੋਡਵੇਜ਼ ਦੀ ਲਾਰੀ, ਨਾ ਕੋਈ ਸੀਸ਼ਾ ਨਾ ਕੋਈ ਬਾਰੀ', ਇਹ ਤਾਂ ਤੁਸੀਂ ਅਕਸਰ ਸੁਣਿਆ ਹੀ ਹੋਵੇਗਾ ਕਿ ਰੋਡਵੇਜ਼ ਦੀ ਬਸ ਦੇ ਸ਼ੀਸ਼ੇ ਜ਼ਿਆਦਾਤਰ ਟੁੱਟੇ ਹੀ ਰਹਿੰਦੇ ਹਨ ਪਰ ਇਸ ਵਾਰ ਤਾਂ ਇਹ ਸ਼ੀਸ਼ੇ ਕਿਸੇ ਦੀ ਜਾਨ ਬਚਾਉਣ ਦੇ ਕੰਮ ਆਏ ਹਨ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਅਜਿਹੇ ਕਿਵੇਂ ਹੋ ਸਕਦਾ ਹੈ ਕਿ ਸ਼ੀਸ਼ੇ ਕਿਸੇ ਦੀ ਜਾਨ ਕਿਵੇਂ ਬਚਾ ਸਕਦੇ ਹਨ।
ਦਰਅਸਲ, ਬੀਤੇ ਦਿਨੀਂ ਇਕ ਬਸ ਮੋਹਾਲੀ ਤੋਂ ਬਠਿੰਡਾ ਜਾ ਰਹੀ ਸੀ ਅਤੇ ਸੰਗਰੂਰ ਰੋਡ ਭਾਖੜਾ ਨਹਿਰ ਨੇੜੇ ਯਾਤਰੀਆਂ ਨੂੰ ਬਿਠਾਉਣ ਲਈ ਡਰਾਈਵਰ ਨੇ ਰੋਕੀ ਤਾਂ ਇਸ ਵਿਚ ਉਸ ਨੇ ਸ਼ੀਸ਼ੇ 'ਚ ਦੇਖਿਆ ਕਿ ਇਕ ਇਕੱਲੀ ਲੜਕੀ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰਨ ਲੱਗੀ ਹੈ।
ਇਸ ਦੌਰਾਨ ਡਰਾਈਵਰ ਗੁਰਜਿੰਦ ਨੇ ਬੱਸ ਨੂੰ ਸੜਕ ਦੇ ਇਕ ਪਾਸੇ ਲਾਇਆ ਅਤੇ ਉਸ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਗੁਰਜਿੰਦਰ ਨੂੰ ਤੈਰਨਾ ਨਹੀਂ ਆਉਂਦਾ ਸੀ, ਇਸ ਦੇ ਬਾਵਜੂਦ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ ਅਤੇ ਲੜਕੀ ਨੂੰ ਸਹੀ ਬਾਹਰ ਕੱਢ ਲਿਆਇਆ ਅਤੇ ਬਾਅਦ ਵਿਚ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ। ਇਸ ਨੌਜਵਾਨ ਦੀ ਅਜਿਹੀ ਬਹਾਦੁਰੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਕੈਨੇਡਾ ਜਾ ਕੇ ਪਤਨੀ ਨੂੰ ਧੱਕੇ ਮਾਰ ਕੇ ਘਰੋਂ ਕੱਢਿਆ
NEXT STORY