ਜਲੰਧਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਵਲੋਂ ਸ਼ੁਕਰਵਾਰ ਨੂੰ ਮੋਹਾਲੀ ਦੀ ਅਦਾਲਤ ਵਿਚ ਦਾਇਰ ਕੀਤੀ ਗਈ ਤਲਾਕ ਦੀ ਅਰਜੀ ਦੇ ਮਾਮਲੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਦੋ ਫਾੜ ਹੋ ਗਏ ਹਨ। ਭਗਵੰਤ ਮਾਨ ਨੇ ਸ਼ਨੀਵਾਰ ਦੁਪਹਿਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਤਲਾਕ ਦਾ ਕਾਰਨ ਪੰਜਾਬ ਪ੍ਰਤੀ ਆਪਣਾ ਮੋਹ ਦੱਸਿਆ ਜਿਸ 'ਤੇ ਭਗਵੰਤ ਮਾਨ ਦੇ ਕਈ ਪ੍ਰਸ਼ੰਸਕਾਂ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਦਕਿ ਕਈ ਲੋਕ ਭਗਵੰਤ ਮਾਨ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਭਗਵੰਤ ਮਾਨ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਦਾ ਨਹੀਂ ਹੋ ਸਕਿਆ ਉਹ ਪੰਜਾਬ ਦਾ ਕਿਵੇਂ ਹੋ ਸਕਦਾ ਹੈ।
ਇਸ ਫੈਸਲੇ ਦਾ ਵਿਰੋਧ ਕਰਨ ਵਾਲੇ ਲੋਕ ਭਗਵੰਤ ਮਾਨ ਦੇ ਬੱਚਿਆਂ ਦੇ ਸਿਰੋਂ ਪਿਓ ਦਾ ਸਾਇਆ ਉੱਠ ਜਾਣ ਦਾ ਵੀ ਤਰਕ ਦੇ ਰਹੇ ਹਨ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਭਗਵੰਤ ਮਾਨ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਉਸ ਵਿਚ ਬੱਚਿਆਂ ਦਾ ਕੀ ਕਸੂਰ ਹੈ ਅਤੇ ਉਨ੍ਹਾਂ ਕੋਲੋਂ ਪਿਓ ਦਾ ਪਿਆਰ ਕਿਉਂ ਖੋਹਿਆ ਜਾ ਰਿਹਾ ਹੈ। ਕੁਝ ਲੋਕ ਭਗਵੰਤ ਮਾਨ ਦੇ ਇਸ ਕਦਮ ਨੂੰ ਸਿਆਸੀ ਸਟੰਟ ਵੀ ਕਰਾਰ ਦੇ ਰਹੇ ਹਨ ਹਾਲਾਂਕਿ ਭਗਵੰਤ ਮਾਨ ਦੇ ਇਸ ਫੈਸਲੇ ਦਾ ਸਮਰਥਨ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ ਅਤੇ ਲੋਕ ਮਾਨ ਦੇ ਇਸ ਕਦਮ ਦੀ ਤੁਲਣਾ ਭਗਤ ਸਿੰਘ ਨਾਲ ਵੀ ਕਰ ਰਹੇ ਹਨ। ਭਗਵੰਤ ਮਾਨ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪੰਜਾਬ ਨਾਲ ਮੋਹ ਰੱਖਣ ਵਾਲਾ ਵਿਅਕਤੀ ਹੀ ਪਰਿਵਾਰ ਨੂੰ ਛੱਡਣ ਦਾ ਇਹ ਫੈਸਲਾ ਕਰ ਸਕਦਾ ਹੈ।
ਪੰਜਾਬ 'ਚ 30 ਸੀਟਾਂ 'ਤੇ ਚੋਣ ਲੜੇਗੀ ਸ਼ਿਵਸੈਨਾ ਹਿੰਦੂਸਤਾਨ (ਵੀਡੀਓ)
NEXT STORY