ਜਲੰਧਰ- ਸ਼ਿਵ ਸੈਨਾ ਹਿੰਦੂਸਤਾਨ ਨੇ ਪੰਜਾਬ 'ਚ ਹੋਣ ਵਾਲੀਆਂ 2017 ਵਿਧਾਨ ਸਭਾ ਚੋਣਾਂ ਲਈ ਜ਼ਮੀਨੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਜਲੰਧਰ 'ਚ ਦੱਸਿਆ ਕਿ ਪਾਰਟੀ ਸੂਬੇ 'ਚ 30 ਸੀਟਾਂ 'ਤੇ ਉਮੀਦਵਾਰ ਖੜ੍ਹ ਕਰ ਸਕਦੀ ਹੈ।
ਸਿਆਸੀ ਜ਼ਮੀਨ ਨੂੰ ਮਜ਼ਬੂਤ ਕਰਨ ਲਈ ਹਰੇਕ ਸ਼ਿਵਸੇਨਾ ਹਿੰਦੂਸਤਾਨ ਨੇ ਜ਼ਿਲੇ 'ਚ ਵਰਕਰਾਂ ਦੇ ਨਾਲ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਹੈ। ਇਸੇ ਤਹਿਤ ਜਲੰਧਰ 'ਚ ਵੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ।
ਪਵਨ ਗੁਪਤਾ ਨੇ ਦੱਸਿਆ ਕਿ ਸ਼ਿਵਸੈਨਾ ਹਿੰਦੂਸਤਾਨ, ਪੰਜਾਬ 'ਚ ਨਾ ਸਿਰਫ ਹਿੰਦੂਆਂ ਦੇ ਹਿੱਤਾਂ ਲਈ ਆਵਾਜ਼ ਚੁੱਕੇਗੀ ਸਗੋਂ ਉਦਯੋਗਪਤੀਆਂ ਤੇ ਵਪਾਰੀਆਂ ਲਈ ਵੀ ਆਵਾਜ਼ ਬੁਲੰਦ ਕਰੇਗੀ।
ਨਾਬਾਲਗਾਂ ਨੂੰ ਨੰਗਾ ਕਰਕੇ ਕੁੱਟਦੀ ਪੁਲਸ ਹੋਈ ਕੈਮਰੇ 'ਚ ਕੈਦ
NEXT STORY