ਬੇਗੋਵਾਲ,(ਬਬਲਾ)— ਪਿਛਲੇ ਦਿਨੀਂ ਕੁਝ ਦਿਨਾਂ ਤੋਂ ਚੱਲੀਆਂ ਤੇਜ਼ ਹਨੇਰੀਆਂ ਅਤੇ ਲਗਾਤਾਰ ਪਈ ਬਾਰਿਸ਼ ਦੀ ਕਰੋਪੀ ਜਿਸ ਤਰ੍ਹਾਂ ਕਿਸਾਨਾਂ 'ਤੇ ਕਹਿਰ ਬਣ ਕੇ ਟੁੱਟੀ ਤੇ ਜਿਸ ਤਰ੍ਹਾਂ ਅੱਜ ਵੀ ਕਈ ਨੀਵਿਆਂ ਖੇਤਰਾਂ 'ਚ ਕਣਕ ਦੀ ਫਸਲ ਪਾਣੀ 'ਚ ਡੁੱਬੀ ਤਬਾਹੀ ਦੀ ਕਗਾਰ 'ਤੇ ਪੁੱਜੀ ਨਜ਼ਰ ਆ ਰਹੀ ਹੈ, ਇਸ ਸਬੰਧੀ ਪਿੰਡ ਭਦਾਸ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਭਦਾਸ, ਬਾਉਲੀ, ਬੱਸੀ, ਨਡਾਲੀ, ਬਾਗਵਾਨਪੁਰ, ਮਕਸੂਦਪੁਰ ਤੇ ਬੇਗੋਵਾਲ ਦੇ ਨੀਵੇਂ ਖੇਤਰਾਂ 'ਚ ਬਾਰਿਸ਼ ਦਾ ਪਾਣੀ ਅਜੇ ਵੀ ਉਸੇ ਤਰ੍ਹਾਂ ਹੀ ਖੜ੍ਹਾ ਨਜ਼ਰ ਆ ਰਿਹਾ ਹੈ ਤੇ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਖੇਤਾਂ ਦਾ ਇਹ ਪਾਣੀ ਕਿਸੇ ਪਾਸੇ ਨਿਕਲਣ ਦੀ ਆਸ ਨਹੀਂ ਤੇ ਕਣਕ ਦੀ ਫਸਲ 100 ਫੀਸਦੀ ਖਰਾਬ ਹੋ ਜਾਵੇਗੀ। ਇਸ ਮੌਕੇ ਇਕੱਤਰ ਜ਼ਿਮੀਂਦਾਰਾਂ 'ਚ ਨੰਬਰਦਾਰ ਭਜਨ ਸਿੰਘ ਭਦਾਸ, ਹਜ਼ੂਰ ਸਿੰਘ, ਸਤਵੰਤ ਸਿੰਘ, ਜਰਨੈਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਲਖਵੰਤ ਸਿੰਘ, ਜਰਨੈਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਚਰਨ ਸਿੰਘ, ਕਿਸਾਨ ਸਿੰਘ ਬਲਿਆਣੀਆ, ਹਰਚਰਨ ਸਿੰਘ, ਅਮਰੀਕ ਸਿੰਘ ਅਤੇ ਕਰਨੈਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਜ਼ਿਮੀਂਦਾਰਾਂ ਨੂੰ ਘੱਟੋ-ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਲਈ ਉਹ ਜਲਦੀ ਹੀ ਡਿਪਟੀ ਕਮਿਸ਼ਨਰ ਕੂਪਰਥਲਾ ਨੂੰ ਮਿਲਣਗੇ।
ਭਗਵੰਤ ਮਾਨ ਦੇ ਤਲਾਕ 'ਤੇ ਪ੍ਰਸ਼ੰਸਕ ਹੋਏ ਦੋ ਫਾੜ
NEXT STORY