ਪੀਲੀਭੀਤ- ਉਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲੇ 'ਚ ਜ਼ਿਲਾ ਵਿਦਿਆ ਨਿਰੀਖਕ ਦੇ ਅਗਵਾਈ ਵਾਲੇ ਦਲ ਵਲੋਂ ਅੱਜ ਪਰੀਖਿਆ 'ਚ ਨਕਲ ਕਰਾਉਣ ਦੇ ਦੋਸ਼ 'ਚ ਇਕ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਿਲਾ ਸਕੂਲ ਨਿਰੀਖਕ ਜੇ.ਕੇ. ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਸਥਿਤ ਰਾਜ ਇੰਟਰ ਕਾਲਜ 'ਚ ਯੂਪੀ ਬੋਰਡ ਦੀਆਂ ਪਰੀਖਿਆਵਾਂ 'ਚ ਅਧਿਆਪਕਾਂ ਵਲੋਂ ਨਕਲ ਕਰਾਏ ਜਾਣ ਦੀ ਸ਼ਿਕਾਇਤ ਮਿਲੀ ਸੀ।
ਇਸ 'ਤੇ ਉਹ ਆਪਣੇ ਦਲ ਨਾਲ ਸਵੇਰ ਦੀ ਪਾਲੀ 'ਚ ਨਿਰੀਖਣ ਲਈ ਕਾਲਜ ਪੁੱਜੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਪਰੀਖਿਆ ਰੂਮ 'ਚ ਤਾਇਨਾਤ ਅਧਿਆਪਕ ਪੋਸ਼ਾਕੀ ਲਾਲ ਨੂੰ ਵਿਦਿਆਰਥੀ-ਵਿਦਿਆਰਥਣਾਂ ਨੂੰ ਨਕਲ ਕਰਾਉਂਦੇ ਫੜ ਲਿਆ। ਜਹਾਨਾਬਾਦ ਦੇ ਵੇਦਾਂਤਾ ਕਾਲਜ 'ਚ ਪੜਾਉਣ ਵਾਲੇ ਦੋਸ਼ੀ ਟੀਚਰ ਖਿਲਾਫ ਮਾਮਲਾ ਦਰਜ ਕਰਾ ਕੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
ਮੁਸਲਮਾਨਾਂ ਨੇਹੀ ਇਸਲਾਮ ਦੇ ਅਕਸ ਨੂੰ ਬਣਾਇਆ ਅੱਤਵਾਦ: ਮਦਾਨੀ
NEXT STORY