ਬਿਜਨੌਰ- ਤੁਹਾਨੂੰ ਇਹ ਖਬਰ ਪੜ ਕੇ ਥੋੜੀ ਹੈਰਾਨੀ ਹੋਵੇਗੀ ਕਿਉਂਕਿ ਪਹਿਲੀ ਵਾਰ ਕਿਸੇ ਮੁਸਲਿਮ ਧਰਮ ਗੁਰੂ ਨੇ ਖੁਲ੍ਹ ਕੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਦੁਨੀਆ ਦੇ ਹਰੇਕ ਕੋਨੇ 'ਚ ਮੁਸਲਮਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਦੇ ਪਿੱਛੇ ਉਹ ਖੁਦ ਹੀ ਜ਼ਿੰਮੇਦਾਰ ਹੈ।
ਜਮਾਤ-ਉਲੇਮਾ-ਏ-ਹਿੰਦ ਦੇ ਜਨਰਲ ਸੈਕਰਟਰੀ ਮਹਿਮੂਦ ਮਦਾਨੀ ਨੇ ਕਿਹਾ ਕਿ ਇਸਲਾਮ 'ਚ ਕਿਤੇ ਨਹੀਂ ਲਿਖਿਆ ਕਿ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਜਾਵੇ ਪਰ ਮੁਸਲਮਾਨਾਂ ਨੇ ਜੇਹਾਦ ਦੇ ਨਾਂ 'ਤੇ ਕਤਲੇਆਮ ਫੈਲਾ ਕੇ ਖੁਦ ਇਕ ਦੀ ਛਵੀ ਨੂੰ ਅੱਤਵਾਦੀਆਂ ਨਾਲ ਜੋੜ ਦਿੱਤਾ ਹੈ। ਇਸੇ ਨਾਲ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਛਵੀ ਨੂੰ ਬਦਲਣ ਲਈ ਆਪਣੇ ਬੱਚਿਆਂ ਨੂੰ ਸਿੱਖਿਆ ਵਲ ਵਧਾਉਣਾ ਪਵੇਗਾ।
ਮਦਨੀ ਨੇ ਕਿਹਾ ਕਿ ਮੁਸਲਮਾਨਾਂ ਨੂੰ ਆਪਣੇ ਬੱਚਿਆਂ ਨੂੰ ਪੜਾਉਣ ਦੀ ਕਸਮ ਖਾ ਕੇ ਇਕ ਏਜੰਡਾ ਤੈਅ ਕਰ ਲੈਣਾ ਚਾਹੀਦਾ ਹੈ। ਭਲੇ ਹੀ ਇਸ ਲਈ ਸਾਨੂੰ ਇਸ ਸਮੇਂ ਦਾ ਖਾਣਾ ਨਾ ਮਿਲੇ ਪਰ ਜੇਕਰ ਸਾਡੇ ਬੱਚੇ ਪੜ੍ਹ ਜਾਣਗੇ ਤਾਂ ਲੋਕ ਸਾਡੀ ਆਲੋਚਨਾ ਕਰਦੇ ਹਨ। ਉਨ੍ਹਾਂ ਦੀ ਰਾਏ ਵੀ ਖੁਦ-ਬ-ਖੁਦ ਬਦਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਠੀਕ ਰਾਹ 'ਤੇ ਨਹੀਂ ਚੱਲ ਰਹੇ ਹਾਂ। ਸਾਡੇ ਦੁਸ਼ਮਣ ਸਾਡਾ ਨਾਂ ਬਦਨਾਮ ਨਹੀਂ ਕਰ ਰਹੇ ਸਗੋਂ ਸਾਡੇ ਹੀ ਭਾਈਚਾਰੇ ਦਾ ਇਕ ਤਬਕਾ ਇਸ ਦੇ ਪਿੱਛੇ ਹੈ। ਸਾਡੇ ਹੀ ਲੋਕਾਂ ਨੇ ਇਸਲਾਮ ਦੀ ਛਵੀ ਅੱਤਵਾਦ ਦੀ ਬਣਾ ਰੱਖੀ ਹੈ।
TECH DEALS : ਇਨ੍ਹਾਂ ਡਿਵਾਈਸਿਜ਼ 'ਤੇ ਮਿਲੇਗਾ ਵਧੀਆ ਡਿਸਕਾਊਂਟ (ਦੇਖੋ ਤਸਵੀਰਾਂ)
NEXT STORY