ਫਰੀਦਾਬਾਦ- ਸਿਲਾਈ ਦੀ ਟ੍ਰੇਨਿੰਗ ਲੈ ਕੇ ਵਾਪਸ ਪਰਤ ਰਹੀ ਨਾਬਾਲਗ ਨੂੰ ਦਬੰਗ ਨੇ ਸ਼ਰੇਆਮ ਚੁੱਕ ਲਿਆ ਅਤੇ ਇਕ ਦੁਕਾਨ 'ਚ ਬੰਦ ਕਰਕੇ ਚਾਕੂ ਦਿਖਾ ਕੇ ਉਸ ਨਾਲ ਬਲਾਤਕਾਰ ਕੀਤਾ। ਰੇਪ ਤੋਂ ਬਾਅਦ ਪੀੜਤਾ ਨੂੰ ਦੁਕਾਨ 'ਚ ਬੰਦ ਕਰਕੇ ਦਬੰਗ ਫਰਾਰ ਹੋ ਗਿਆ।
ਕਰੀਬ ਇਕ ਘੰਟੇ ਬਾਅਦ ਲੋਕਾਂ ਨੇ ਦੁਕਾਨ ਖੋਲ ਕੇ ਪੀੜਤਾ ਨੂੰ ਬਾਹਰ ਕੱਢਿਆ। ਬਲਾਤਕਾਰ ਦੀ ਘਟਨਾ ਨਾਲ ਇਲਾਕੇ ਦੇ ਲੋਕਾਂ 'ਚ ਰੋਸ ਵਿਆਪਤ ਹੋ ਗਿਆ। ਪੁਲਸ ਨੇ ਦੋਸ਼ੀ ਨੂੰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ।
ਭੂਪਾਨੀ ਥਾਣਾ ਖੇਤਰ ਵਾਸੀ ਇਕ 16 ਸਾਲਾ ਲੜਕੀ ਸਿਲਾਈ ਕੜਾਈ ਟ੍ਰੇਨਿੰਗ ਦੀ ਕਲਾਸ ਲੈਂਦੀ ਹੈ। ਸ਼ੁੱਕਰਵਾਰ ਨੂੰ ਕਰੀਬ ਇਕ ਵਜੇ ਉਹ ਟ੍ਰੇਨਿੰਗ ਕਲਾਸ ਖਤਮ ਹੋਣ ਤੋਂ ਬਾਅਦ ਪੈਦਲ ਹੀ ਘਰ ਵਾਪਸ ਜਾ ਰਹੀ ਸੀ।
ਨਿਤੀਸ਼ ਦੀ ਪਿੱਠ 'ਚ ਛੁਰਾ ਨਹੀਂ ਮਾਰਿਆ : ਮਾਂਝੀ
NEXT STORY