ਜੇਕਰ ਅੱਜ ਤੁਹਾਨੂੰ ਕਿਸੀ ਵੱਡੀ ਕੰਪਨੀ 'ਚ ਕੰਮ ਕਰਨਾ ਹੈ ਤਾਂ ਹਿੰਦੀ ਅਤੇ ਖੇਤਰੀ ਭਾਸ਼ਾ ਦੇ ਨਾਲ-ਨਾਲ ਤੁਹਾਡੀ ਅੰਗਰੇਜ਼ੀ 'ਚ ਵਧੀਆ ਪਕੜ ਹੋਣੀ ਚਾਹੀਦੀ ਹੈ। ਕੁਝ ਲੋਕ ਇੰਗਲਿਸ਼ ਸਿਖਣ ਲਈ ਕੋਚਿੰਗ ਸਕੂਲਸ ਦੀ ਮਦਦ ਵੀ ਲੈਂਦੇ ਹਨ ਪਰ ਜੇਕਰ ਤੁਸੀਂ ਇੰਗਲਿਸ਼ ਬੋਲਣਾ ਸਿਖਣਾ ਚਾਹੁੰਦੇ ਹੋ ਤਾਂ ਇਸ ਮਾਮਲੇ 'ਚ ਸਮਾਰਟਫੋਨ ਤੁਹਾਡੀ ਮਦਦ ਕਰ ਸਕਦਾ ਹੈ।
ਜੇਕਰ ਤੁਹਾਡੇ ਕੋਲ ਐਂਡਰਾਇਡ ਸਮਾਰਟਫੋਨ ਹੈ ਤਾਂ ਗੂਗਲ ਦੇ ਪਲੇ ਸਟੋਰ 'ਤੇ ਜਾ ਕੇ 'Learn English In 30 Days' ਨਾਮ ਦੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਅੰਗਰੇਜ਼ੀ ਬੋਲਣਾ ਸਿਖ ਸਕਦੇ ਹੋ। ਇਹ ਐਪ ਗੂਗਲ ਦੇ ਪਲੇ ਸਟੋਰ 'ਤੇ ਫ੍ਰੀ 'ਚ ਉਪਲੱਬਧ ਹੈ। ਜਿਸ ਦੀ ਮਦਦ ਨਾਲ ਤੁਸੀਂ ਅੰਗਰੇਜ਼ੀ ਗਰਾਮਰ, ਸਪੇਲਿੰਗ ਅਤੇ ਸਨਟੈਂਸ ਫਾਰਮੇਸ਼ਨ ਸਿਖ ਸਕਦੇ ਹਨ। ਇਸ ਐਪ ਦਾ ਸਾਈਜ਼ 2.3 ਐਮ.ਬੀ. ਦਾ ਹੈ ਅਤੇ ਐਂਡਰਾਇਡ 2.3.3 ਵਰਜ਼ਨ 'ਤੇ ਵੀ ਕੰਮ ਕਰਦਾ ਹੈ।
ਸੁਜ਼ਲਾਨ ਨੂੰ ਆਪਣੀ ਜਰਮਨ ਸਹਾਇਕ ਸੇਨਵੀਅਨ ਦੀ ਵਿਕਰੀ ਨੂੰ ਮਿਲੀ ਨਿਵੇਸ਼ਕਾਂ ਦੀ ਮਨਜ਼ੂਰੀ
NEXT STORY