ਪਣਜੀ- ਭਾਰਤੀ ਜਲ ਸੈਨਾ ਦਾ ਇਕ ਨਿਗਰਾਨੀ ਜਹਾਜ਼ ਗੋਆ ਦੇ ਸਮੁੰਦਰ 'ਚ ਕਰੈਸ਼ ਹੋ ਗਿਆ ਹੈ। ਇਹ ਜਹਾਜ਼ ਗੋਆ ਦੇ ਦੱਖਣੀ ਪੱਛਮੀ ਵਿਚ ਤਕਰੀਬਨ 25 ਨਾਟੀਕਲ ਮੀਲ ਦੀ ਦੂਰੀ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ 'ਚ ਸਵਾਰ ਦੋ ਅਧਿਕਾਰੀ ਲਾਪਤਾ ਹਨ, ਜਿਨਾਂ ਦੀ ਭਾਲ ਜਾਰੀ ਹੈ। ਜਦੋਂ ਕਿ ਫਲਾਈਟ ਕਮਾਂਡਰ ਨੂੰ ਬਚਾ ਲਿਆ ਗਿਆ ਹੈ।
ਖਬਰਾਂ ਮੁਤਾਬਕ ਜਲ ਸੈਨਾ ਦੇ ਡੋਨੀਅਰ ਜਹਾਜ਼ ਨੇ ਰੋਜ਼ਾਨਾ ਵਾਂਗ ਟ੍ਰੇਨਿੰਗ ਮਿਸ਼ਨ ਲਈ ਉਡਾਨ ਭਰੀ ਸੀ। ਇਸ ਜਹਾਜ਼ 'ਚ ਤਿੰਨ ਲੋਕ ਸਵਾਰ ਸਨ। ਜਹਾਜ਼ ਮੰਗਲਵਾਰ ਦੀ ਰਾਤ ਤਕਰੀਬਨ 11 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ ਲਾਪਤਾ ਹੋਏ ਅਧਿਕਾਰੀਆਂ ਦੀ ਭਾਲ ਜਾਰੀ ਹੈ। ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਡੰਗਰਾਂ ਨੂੰ ਘਾਹ ਪਾਉਣ ਵਾਲੀ ਨੇ ਲਿਆਤੀਆਂ ਨ੍ਹੇਰੀਆਂ, ਬੇਬੇ ਨਹੀਂ ਰੀਸਾਂ ਤੇਰੀਆਂ
NEXT STORY