ਪਾਨੀਪਤ-ਪਾਨੀਪਤ ਦੇ ਪਿੰਡ ਬਾਗੜੂ ਦੀ ਰਹਿਣ ਵਾਲੀ ਇਕ 70 ਸਾਲਾ ਬੇਬੇ ਨੇ ਤਾਂ ਨ੍ਹੇਰੀਆਂ ਹੀ ਲਿਆ ਦਿੱਤੀਆਂ ਹਨ। ਅਸਲ 'ਚ ਇਕ ਮੁਕਾਬਲੇ 'ਚ ਚਾਰ-ਚਾਰ ਮੈਡਲ ਜਿੱਤ ਕੇ ਬੇਬੇ ਜਦੋਂ ਪਿੰਡ ਪਹੁੰਚੀ ਤਾਂ ਲੋਕਾਂ ਨੇ ਢੋਲ-ਨਗਾਰਿਆਂ ਨਾਲ ਉਸ ਦਾ ਸੁਆਗਤ ਕੀਤਾ ਅਤੇ ਇੱਥੋਂ ਦੇ ਵਿਧਾਇਕ ਨੇ ਵੀ ਬੇਬੇ ਦੇ ਪੈਰ ਛੂਹ ਕੇ ਇਸ ਮੌਕੇ ਉਸ ਤੋਂ ਆਸ਼ੀਰਵਾਦ ਲਿਆ।
ਜਾਣਕਾਰੀ ਮੁਤਾਬਕ ਸਫੀਦੋਂ ਦੇ ਬਾਗੜੂ ਕਲਾਂ ਪਿੰਡ ਦੀ ਰਹਿਣ ਵਾਲੀ 70 ਸਾਲਾ ਸ਼ਾਂਤੀ ਦੇਵੀ ਨੇ ਆਰਾਮ ਕਰਨ ਦੀ ਉਮਰ 'ਚ ਰੋਹਤਕ 'ਚ ਆਯੋਜਿਤ ਰਾਸ਼ਟਰੀ ਪੱਧਰੀ ਖੇਡਕੁੱਦ ਸਟੇਡੀਅਮ 'ਚ ਜਾ ਕੇ ਦੌੜ ਲਗਾਈ ਅਤੇ ਦੋ ਗੋਲਡ ਮੈਡਲ ਜਿੱਤ ਲਏ। ਹੋਰ ਦੌੜ ਲਗਾਈ ਤਾਂ ਉਸ ਨੇ ਚਾਂਦੀ 'ਤੇ ਕਬਜ਼ਾ ਕਰ ਲਿਆ।
ਸ਼ਾਂਤੀ ਦੇਵੀ ਨੇ ਆਪਣੇ ਜਲਵੇ ਦਿਖਾਉਂਦੇ ਹੋਏ ਲੰਬੀ ਜੰਪ ਅਤੇ ਉੱਚੀ ਜੰਪ 'ਚ ਗੋਲਡ ਮੈਡਲ ਅਤੇ 100 ਮੀਟਰ, 200 ਮੀਟਰ ਦੌੜ 'ਚ ਚਾਂਦੀ ਦਾ ਮੈਡਲ ਹਾਸਲ ਕੀਤਾ। ਸ਼ਾਂਤੀ ਦੇਵੀ ਨੇ ਦੱਸ਼ਿਆ ਕਿ ਉਹ ਅਜੇ ਵੀ ਖੇਤ 'ਚ ਜਾਂਦੀ ਹੈ, ਪਸ਼ੂਆਂ ਲਈ ਚਾਰਾ ਲੈ ਕੇ ਆਉਂਦੀ ਹੈ ਅਤੇ ਜਦੋਂ ਉਸ ਨੂੰ ਇਸ ਮੁਕਾਬਲੇ ਬਾਰੇ ਪਤਾ ਲੱਗਿਆ ਤਾਂ ਉਸ ਦੀ ਇੱਛਾ ਵੀ ਇਸ 'ਚ ਹਿੱਸਾ ਲੈਣ ਦੀ ਹੋਈ।
ਸ਼ਾਂਤੀ ਦੇਵੀ ਨੇ ਦੱਸਿਆ ਕਿ ਉਸ ਨੂੰ ਬੱਚਿਆਂ ਸਾਹਮਣੇ ਦੌੜ ਲਾਉਣ 'ਚ ਸ਼ਰਮ ਆਉਂਦੀ ਸੀ। ਫਿਰ ਉਸ ਨੇ ਖੇਤ 'ਚ ਘਾਹ ਦੀ ਪੰਡ ਸਿਰ 'ਤੇ ਰੱਖ ਕੇ ਦੌੜ ਦੀ ਪ੍ਰੈਕਟਿਸ ਕੀਤੀ ਅਤੇ ਇਹ ਮੁਕਾਬਲਾ ਜਿੱਤ ਲਿਆ। ਮੁਕਾਬਲਾ ਜਿੱਤ ਲੈਣ ਤੋਂ ਬਾਅਦ ਪੂਰਾ ਪਿੰਡ ਬੇਬੇ ਦੇ ਗੁਣਗਾਣ ਕਰ ਰਿਹਾ ਹੈ।
ਅਸ਼ਲੀਲ ਵੀਡੀਓ ਦੁਨੀਆ ਸਾਹਮਣੇ ਨਾ ਆ ਜਾਵੇ, ਇਸੇ ਸੋਚ ਨੇ ਖਾਨਾ ਈ ਤਬਾਹ ਕਰਤਾ (ਦੇਖੋ ਤਸਵੀਰਾਂ)
NEXT STORY